ਸਿਹਤ ਵਿਭਾਗ ਵੱਲੋਂ ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ 

ਤੰਦਰੁਸਤ ਰਹਿਣ ਲਈ ਆਇਓਡੀਨ ਯੁਕਤ ਨਮਕ ਦੀ ਵਰਤੋਂ ਬਹੁਤ ਜ਼ਰੂਰੀ- ਸਿਵਲ ਸਰਜਨ

ਫ਼ਿਰੋਜ਼ਪੁਰ–(ਰਜਿੰਦਰ ਕੰਬੋਜ) ਸਿਹਤ ਵਿਭਾਗ ਵੱਲੋਂ ਆਵਾ ਬਸਤੀ ਫ਼ਿਰੋਜ਼ਪੁਰ ਵਿਖੇ ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਆਇਓਡੀਨ ਦੀ ਘਾਟ ਨਾਲ ਬਹੁਤ ਗੰਭੀਰ ਬਿਮਾਰੀਆਂ ਉਤਪੰਨ ਹੋ ਸਕਦੀਆਂ ਹਨ, ਜਿਵੇਂ ਕਿ ਜੇਕਰ ਗਰਭਵਤੀ ਔਰਤ ਵਿੱਚ ਇਸ ਦੀ ਘਾਟ ਹੋ ਜਾਵੇ ਤਾਂ ਬੱਚਾ ਜਮਾਂਦਰੂ ਨੁਕਸ ਵਾਲਾ ਜਾ ਮਰਿਆ ਪੈਦਾ ਹੋ ਸਕਦਾ ਹੈ ਅਤੇ ਗਰਭਪਾਤ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਬੱਚਿਆਂ ਵਿੱਚ ਇਸ ਦੀ ਘਾਟ ਹੋ ਜਾਵੇ ਤਾਂ ਉਨ੍ਹਾਂ ਨੂੰ ਗਿੱਲ੍ਹੜ ਰੋਗ ਹੋ ਸਕਦਾ ਹੈ, ਦਿਮਾਗ਼ੀ ਅਤੇ ਸਰੀਰਕ ਵਿਕਾਸ ਘੱਟ ਸਕਦਾ ਹੈ, ਜਿਸ ਨਾਲ ਬੱਚਾ ਮੰਦਬੁੱਧੀ ਭੈਗਾਪਨ, ਬੋਲਾਪਣ, ਗੂੰਗਾਪਨ, ਬੌਣਾਪਨ ਹੋ ਸਕਦਾ ਹੈ। ਇਸ ਲਈ ਇਨ੍ਹਾਂ ਅਲਾਮਤਾਂ ਤੋਂ ਬਚਣ ਲਈ ਸਾਨੂੰ ਹਰ ਰੋਜ਼ ਆਇਓਡੀਨ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *