ਪਿੰਡ ਚੱਕ ਰੋਹੀ ਵਾਲਾ ਅਤੇ ਖੁੰਡ ਵਾਲਾ ‘ਚ ਕਰਵਾਏ ਜਾਗਰੂਕਤਾ ਪ੍ਰੋਗਰਾਮ

ਬੱਚਿਆਂ ਦੇ ਅਧਿਕਾਰ ਤੇ ਉਹਨਾਂ ਦੀ ਸੁਰੱਖਿਆ ਬਾਰੇ ਕਰਵਾਇਆ ਗਿਆ ਜਾਣੂੰ
ਫਾਜ਼ਿਲਕਾ 7 ਮਾਰਚ (ਜੇ ਆਰ ਿਨਊਜ਼)-
ਡਿਪਟੀ ਕਮਿਸ਼ਨਰ ਸ.ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋ ਇੰਟੀਗ੍ਰੇਟਿਡ ਚਾਈਲਡ ਪ੍ਰੋਟੈਕਸ਼ਨ ਸਕੀਮ (ਆਈ.ਸੀ.ਪੀ.ਐਸ) ਤਹਿਤ ਜਾਗਰੂਕ ਕਰਨ ਸਬੰਧੀ ਜ਼ਿਲ੍ਹੇ ਅਦਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਇਹ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਤਹਿਤ ਪਿੰਡ ਰੋਹੀ ਵਾਲਾ ਅਤੇ ਖੁੰਡ ਵਾਲਾ ਵਿਖੇ ਕੈਂਪ ਆਯੋਜਿਤ ਕਰਵਾਏ ਗਏ।
ਇਨ੍ਹਾਂ ਜਾਗਰੂਕਤਾ ਪ੍ਰੋਗਰਾਮਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਲੋਕਾ ਨੂੰ ਆਈ.ਸੀ.ਪੀ.ਐਸ ਦੀਆ ਵੱਖ-ਵੱਖ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਪਿੰਡ ਦੇ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਨੂੰ ਬੱਚਿਆਂ ਦੇ ਅਧਿਕਾਰ ਅਤੇ ਉਹਨਾਂ ਦੀ ਸੁਰੱਖਿਆ ਸਬੰਧੀ ਬਣੇ ਕਾਨੂੰਨ ਅਤੇ ਸਕੀਮਾ ਬਾਰੇ ਦੱਸਿਆ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਇਸ ਦੌਰਾਨ ਚਾਇਲਡ ਹੈਲਪ ਲਾਇਨ ਨੰ.1098 ਬਾਰੇ ਵੀ ਜਾਣੂੰ ਕਰਵਾਇਆ ਗਿਆ ਜਿਸ ‘ਤੇ ਬੱਚਿਆਂ ਸੰਬਧੀ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ ।ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਕੈਪ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾ ਵਿਚ ਲਗਾਤਾਰ ਲਗਾਏ ਜਾ ਰਹੇ ਹਨ ।ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਲੀਗਲ ਅਫਸਰ ਸ਼੍ਰੀ ਅਜੇ ਸ਼ਰਮਾ ਅਤੇ ਸ਼੍ਰੀ ਨਿਸ਼ਾਨ ਵੱਲੋਂ ਵੀ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ।

Leave a Reply

Your email address will not be published. Required fields are marked *