ਜ਼ਿਲ੍ਹੇ ਦੇ 28 ਖਿਡਾਰੀਆਂ ਨੂੰ 546800 ਦੀ ਮਿਲੇਗੀ ਇਨਾਮੀ ਰਾਸ਼ੀ-ਡਿਪਟੀ ਕਮਿਸ਼ਨਰ


ਖੇਡ ਮੰਤਰੀ ਸੋਢੀ ਮੁਹਾਲੀ ਵਿਖੇ ਕਰਨਗੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ
ਤੀਰ ਅੰਦਾਜ਼ੀ, ਐਥਲੈਟਿਕਸ ਤੇ ਕਬੱਡੀ ਆਦਿ ਖੇਡਾਂ ਨੂੰ ਕੀਤਾ ਗਿਆ ਸ਼ਾਮਿਲ
ਫਾਜ਼ਿਲਕਾ 14 ਨਵੰਬਰ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਬਿਹਤਰ ਉਪਰਾਲੇ ਕਰ ਰਹੀ ਹੈ। ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੌਜ਼ਵਾਨਾਂ ਨੂੰ ਖੇਡਾਂ ਨਾਲ ਵੱਧ ਤੋਂ ਵੱਧ ਜੋੜਣ ਦੇ ਮੰਤਵ ਨੂੰ ਲੈ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਜ਼ਿਲ੍ਹੇ ਦੇ 28 ਖਿਡਾਰੀਆਂ ਨੂੰ 546800 ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਹ ਰਾਸ਼ੀ 15 ਨਵੰਬਰ ਨੂੰ ਮੁਹਾਲੀ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਦਿੱਤੀ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਵਾਸਤੇ ਉਨ੍ਹਾਂ ਖਿਡਾਰੀਆਂ ਨੂੰ ਚੁਣਿਆ ਗਿਆ ਹੈ ਜੋ ਕਿ ਸਾਲ 2015-16 ਦੌਰਾਨ ਹੋਈਆਂ ਰਾਜ, ਨੈਸ਼ਨਲ ਤੇ ਅੰਤਰਰਾਸ਼ਟਰੀ ਪੱਧਰੀ ਖੇਡਾਂ ਦੌਰਾਨ ਜੇਤੂ ਰਹੇ ਸਨ। ਇਸ ਵਿੱਚ ਤੀਰ ਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਸਾਈਕਲਿੰਗ, ਵਾਟਰ ਸਪੋਰਟਸ, ਵਾਲੀਬਾਲ, ਸਾਫਟਬਾਲ, ਜੂਡੋ, ਕਬੱਡੀ ਤੇ ਕਿਸ਼ਤੀ ਚਾਲਨ(ਰੋਇੰਗ) ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਚੁਣੇ ਗਏ ਖਿਡਾਰੀਆਂ ਬਾਰੇ ਹੋਰ ਵੇਰਵਾ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਤੀਰ ਅੰਦਾਜ਼ੀ ਲਈ ਪਵਨਦੀਪ ਸਿੰਘ, ਸਚਿਨ ਮਿਤਲ ਤੇ ਜਸਪ੍ਰੀਤ ਕੌਰ, ਅਥਲੈਟਿਕਸ ਲਈ ਸੁਖਵਿੰਦਰ ਕੌਰ, ਮਮਤਾ ਰਾਣੀ, ਸ੍ਰੀਪਾਲ, ਕਿਰਨਾ ਰਾਣੀ ਤੇ ਮਨਪ੍ਰੀਤ ਸਿੰਘ, ਬੈਡਮਿੰਟਨ ਲਈ ਸੰਜੀਵ ਕੁਮਾਰ, ਸਾਈਕਲਿੰਗ ਲਈ ਹਰਵਿੰਦਰ ਕੌਰ ਤੇ ਅਭਿਲਾਸ, ਵਾਟਰ ਸਪੋਰਟਸ ਲਈ ਬਲਵਿੰਦਰ ਸਿੰਘ, ਸੋਹਨ ਸਿੰਘ, ਅਮਨਦੀਪ, ਹਰਚਰਨ ਸਿੰਘ, ਬਿੰਦਰ ਸਿੰਘ, ਵਿਨੋਦ ਕੁਮਾਰ ਤੇ ਪਰਮਜੀਤ ਸਿੰਘ, ਵਾਲੀਬਾਲ ਲਈ ਸੁਖਵਿੰਦਰ ਸਿੰਘ, ਸਾਫਟਬਾਲ ਲਈ ਸੁਲੇਖਾ, ਸੋਨਾਲੀ, ਸਿਮਰਨ, ਅਵਨੀਤ ਕੰਬੋਜ ਤੇ ਜਤਿਨ ਜਾਟ, ਜੂਡੋ ਲਈ ਬਿਕਰਮ ਕੁਮਾਰ, ਕਬੱਡੀ ਲਈ ਜਸਪਿੰਦਰ ਸਿੰਘ ਅਤੇ ਰੋਇੰਗ ਲਈ ਕਿਰਤਪ੍ਰਤਾਪ ਸਿੰਘ ਤੇ ਮੰਗਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ। ਚੁਣੇ ਗਏ ਖਿਡਾਰੀਆਂ ਵੱਲੋਂ ਤੀਰ ਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਸਾਈਕਲਿੰਗ, ਵਾਟਰ ਸਪੋਰਟਸ, ਵਾਲੀਬਾਲ, ਸਾਫਟਬਾਲ, ਜੂਡੋ, ਕਬੱਡੀ ਤੇ ਕਿਸ਼ਤੀ ਚਾਲਨ(ਰੋਇੰਗ) ਆਦਿ ਖੇਡਾਂ ਵਿੱਚ ਰਾਜ, ਨੈਸ਼ਨਲ ਤੇ ਅੰਤਰਰਾਸ਼ਟਰੀ ਪੱਧਰੀ ਖੇਡਾਂ ਦੌਰਾਨ ਮੱਲਾਂ ਮਾਰੀਆਂ ਗਈਆਂ ਸਨ।

Leave a Reply

Your email address will not be published. Required fields are marked *