ਪਿੰਡ ਨੁਕੇਰੀਆ ਵਿਖੇ ਖੂਨਦਾਨ ਕੈਪ 2 ਸਤੰਬਰ ਨੂੰ 

ਮੰਡੀ ਰੋੜਾਂ ਵਾਲੀ (ਗੋਪਾਲ ਕੰਬੋਜ)- ਨਜਦੀਕੀ ਪਿੰਡ ਨੁਕੇਰੀਆ ਵਿਖੇ ਸ੍ਰੀ ਰਾਮ ਕਿਰਪਾ ਸੇਵਾ ਸੰਘ ਦੁੱਖ ਨਿਵਾਰਣ ਅਤੇ ਸ੍ਰੀ ਬਾਲਾ ਜੀ ਧਾਮ ਅਤੇ ਨੌਜਵਾਨ ਸਭਾ ਵਲੋ 2 ਸਤੰਬਰ ਦਿਨ ਐਤਵਾਰ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਖੂਨਦਾਨ ਕੈਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਖੂਨਦਾਨ ਕੈਪ ਦੇ ਇੰਚਾਰਜ ਰਾਜੀਵ ਕੁਕਰੇਜਾ ਨੇ ਦੱਸਿਆ ਕਿ ਇਹ ਕੈਪ ਸਵੇਰੇ 9 ਵਜੇ ਤੋ ਸਰੂ ਹੋ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ ਅਤੇ ਇਹ ਸਾਰਾ ਖੂਨ ਬਲੱਡ ਬੈਕ ਫਾਜਿਲਕਾ ਦੀ ਟੀਮ ਵਲੋ ਲਿਆ ਜਾਣਾ ਹੈ। ਇਸ ਦੇ ਨਾਲ ਹੀ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਮੈਡਲ , ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ ।

Leave a Reply

Your email address will not be published. Required fields are marked *