ਕੇਰਲਾ ਹੜ੍ਹ ਪੀੜਿਤਾਂ ਲਈ ਰਾਹਤ ਸਮੱਗਰੀ ਰਵਾਨਾ

 

ਜਲੰਧਰ (ਜੇ ਆਰ ਿਨਊਜ਼)-ਹੜ੍ਹਾਂ ਨਾਲ ਪ੍ਰਭਾਵਿਤ ਕੇਰਲਾ ਸੂਬੇ ਨੂੰ ਪਿਛਲੇ 2 ਦਿਨਾਂ ਦੌਰਾਨ 150 ਮੀਟਰਕ ਟਨ ਰਾਹਤ ਸਮੱਗਰੀ ਨਾਲ ਭਰੇ 4 ਹਵਾਈ ਜਹਾਜ਼ਾਂ ਨੂੰ ਰਵਾਨਾ ਕਰਨ ਅਤੇ ਆਪਣੀ ਸਰਕਾਰ ਦੀਆਂ ਚੱਲ ਰਹੀਆਂ ਕੋਸ਼ਿਸਾਂ ਨੂੰ ਹੁਲਾਰਾ ਦੇਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਣਕਿਆਸੀ ਕੁਦਰਤੀ ਆਫਤ ਨਾਲ ਜੂਝ ਰਹੇ ਕੇਰਲ ਦੀ ਮਦਦ ਕਰਨ ਲਈ ਸਾਰੇ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ | ਇਸੇ ਦੌਰਾਨ 90 ਲੱਖ ਮੀਟਰਕ ਟਨ ਰਾਹਤ ਸਮੱਗਰੀ ਨਾਲ ਭਰੇ ਤਿੰਨ ਹਵਾਈ ਜਹਾਜ਼ ਇੰਡਿਅਨ ਏਅਰ ਫੋਰਸ ਦੇ ਹਲਵਾਰਾ ਸਟੇਸ਼ਨ ਤੋਂ ਰਵਾਨਾ ਕੀਤੇ ਗਏ ਹਨ | ਇਸ ਤੋਂ ਇਲਾਵਾ ਤਕਰੀਬਨ 50 ਮੀਟਰਕ ਟਨ ਰਾਹਤ ਸਮੱਗਰੀ ਵਾਲਾ ਇਕ ਸੀ-17 ਏਅਰ ਫੋਰਸ ਟ੍ਰਾਂਸਪਰੋਰਟ ਏਅਰ ਕਰਾਫਟ, ਜਲੰਧਰ ਜਿਲ੍ਹੇ ਦੇ ਆਦਮਪੁਰ ਸਥਿਤ ਭਾਰਤੀ ਹਵਾਈ ਫੌਜ ਦੇ ਏਅਰ ਸਟੇਸ਼ਨ ਤੋਂ ਅੱਜ ਦੁਪਹਿਰ ਰਵਾਨਾ ਕੀਤਾ ਗਿਆ | ਜਲੰਧਰ ਜਿਲ੍ਹਾ ਪ੍ਰਸ਼ਾਸਨ ਵਲੋਂ ਇਕੱਤਰ 50 ਮੀਟਰਕ ਟਨ ਹੋਰ ਰਾਹਤ ਸਮੱਗਰੀ ਨਾਲ ਭਰਿਆ ਜਹਾਜ਼ ਆਦਮਪੁਰ ਤੋਂ 21 ਅਗਸਤ ਨੂੰ ਸਵੇਰੇ ਭੇਜਿਆ ਜਾਵੇਗਾ | ਪਟਿਆਲਾ ਜਿਲ੍ਹਾ ਪ੍ਰਸ਼ਾਸਨ ਵਲੋਂ ਵੀ 120 ਮੀਟਰਕ ਟਨ ਰਾਹਤ ਸਮੱਗਰੀ ਭੇਜੇ ਜਾਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਜੋ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਭਾਰਤੀ ਹਵਾਈ ਫੌਜ਼ ਦੇ ਸਟੇਸ਼ਨ ਤੋਂ ਰਵਾਨਾ ਕਰ ਦਿੱਤੀ ਜਾਵੇਗੀ |

Leave a Reply

Your email address will not be published. Required fields are marked *