‘ ਮਾਂ ਦਾ ਦੁੱਧ:ਜੀਵਨ ਦਾ ਅਧਾਰ’


ਮਾਂ ਦਾ ਦੁੱਧ ਬੱਚੇ ਲਈ ਇੱਕ ਸੰਪੂਰਨ ਪੌਸ਼ਟਿਕ ਖੁਰਾਕ ਹੈ। ਜਿਸ ਵਿੱਚ ਸਰੀਰ ਲਈ ਲੋੜੀਦੇ ਸਾਰੇ ਤੱਤ ਮੌਜੂਦ ਹੁੰਦੇ ਹਨ। ਮਾਂ ਬੱਚੇ ਨੂੰ ਜਨਮ ਤੋਂ ਅੱਧੇ ਘੰਟੇ ਬਾਅਦ ਆਪਣਾ ਦੁੱਧ ਪਿਲਾਵੇ ਅਤੇ ਸਜ਼ੇਰੀਅਨ (ਵੱਡਾ ਅਪ੍ਰੇਸ਼ਨ) ਤੋਂ ਚਾਰ ਘੰਟੇ ਬਾਅਦ ਹਰ ਹਾਲਤ ਮਾਂ ਦਾ ਦੁੱਧ ਸ਼ੁਰੂ ਕੀਤਾ ਜਾਵੇ। ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਣਾ ਚਾਹੀਦਾ ਹੈ। ਛੇ ਮਹੀਨੇ ਤੋਂ ਬਾਅਦ ਦੁੱਧ ਦੇ ਨਾਲ ਓਪਰੀ ਖੁਰਾਕ ਜਿਵੇ ਕਿ ਕੇਲਾ, ਖਿਚੜੀ, ਦਹੀ ਅਤੇ ਉਬਲੇ ਆਲੂ ਆਦਿ ਨੂੰ ਸ਼ੁਰੂ ਕੀਤਾ ਜਾਵੇ। ਇਕ ਸਾਲ ਬਾਅਦ ਘਰ ਵਿੱਚ ਜੋ ਵੀ ਭੋਜਨ ਬਣਦਾ ਹੈ ਬੱਚੇ ਨੂੰ ਦੇਣਾ ਚਾਹੀਦਾ ਹੈ। ਇਸ ਵਿੱਚ ਮਸਾਲਿਆਂ ਆਦਿ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਜੋ ਬੱਚੇ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ। ਮਾਂ ਦਾ ਪਹਿਲਾ ਦੁੱਧ ਗਾੜਾ ਪੀਲੇ ਰੰਗ ਦਾ ਹੁੰਦਾ ਹੈ ਜਿਸ ਨੂੰ ਕਲੌਸਟਰਮ ਕਿਹਾ ਜਾਂਦਾ ਹੈ। ਇਹ ਬੱਚੇ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਮਾਂ ਦੇ ਦੁੱਧ ਪੀਣ ਵਾਲੇ ਬੱਚੇ ਦਸਤ ਰੋਗ, ਨਿਮੂਨੀਆਂ, ਅਸਥਮਾ ਅਤੇ ਛਾਤੀ ਦੀ ਇੰਫੈਕਸ਼ਨ ਤੋਂ ਬਚੇ ਰਹਿੰਦੇ ਹਨ।

Leave a Reply

Your email address will not be published. Required fields are marked *