ਐਸ ਐਚ ਓ ਲਵਮੀਤ ਭੁੱਲਰ ਦਾ ਹੋਇਆ ਤਬਾਦਲਾ , ਫਾਜਿਲਕਾ ਸਿਟੀ ਥਾਨੇ ਤੋ ਬਦਲ ਕੇ ਲਗਾਇਆ ਗਿਆ ਜਲਾਲਾਬਾਦ ਥਾਨਾ ਸਿਟੀ

ਫਾਜਿਲਕਾ ਸਿਟੀ ਥਾਨੇ ਤੋ ਬਦਲ ਕੇ ਲਗਾਇਆ ਗਿਆ ਜਲਾਲਾਬਾਦ ਥਾਨਾ ਸਿਟੀ
ਫਾਜਿਲਕਾ, ਜਲਾਲਾਬਾਦ (ਜਗਮੀਤ ਸੰਧੂ )- ਪਿਛਲੇ ਦਿਨੀ ਸੁਰਖੀਆ ‘ਚ ਆਈ ਐਸ ਐਚ ਓ ਫਾਜਿਲਕਾ ਸਿਟੀ ਥਾਨਾ ਮੈਡਮ ਲਵਮੀਤ ਕੌਰ ਭੁੱਲਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਲਵਮੀਤ ਭੁੱਲਰ ਨੂੰ ਇਕ ਵਾਰ ਫਿਰ ਜਲਾਲਾਬਾਦ ਦੇ ਸਿਟੀ ਥਾਨਾ ਵਿਖੇ ਨਿਯੁਕਤ ਕੀਤਾ ਗਿਆ ਹੈ। ਤਹਾਨੂੰ ਦੱਸ ਦਿੰਦੇ ਹਾ ਕਿ ਐਸ ਐਚ ਓ ਲਵਮੀਤ ਕੋਰ ਹੀ ਕੁਝ ਦਿਨ ਪਹਿਲਾ ਹੀ ਇਕ ਆਡੀਓ ਵਾਇਰਲ ਹੋਈ ਸੀ , ਜਿਸ ‘ਚ ਉਨ੍ਹਾਂ ਦੀ ਵਿਧਾਇਕ ਦਵਿੰਦਰ ਘੁਬਾਇਆ ਨਾਲ ਕਿਸੇ ਗੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀ ਅਤੇ ਕਈ ਟੀ ਵੀ ਚੈਨਲਾਂ ਸਮੇਤ ਸੋਸਲ ਮੀਡੀਆ ‘ਤੇ ਇਸ ਆਡੀਓ ਨੂੰ ਲੋਕਾਂ ਵਲੋ ਖੂਬ ਵਾਇਰਲ ਕੀਤਾ ਗਿਆ ਸੀ।ਇਸ ਆਡੀਓ ‘ਚ ਵਿਧਾਇਕ ਦਵਿੰਦਰ ਘੁਬਾਇਆ ਐਸ ਐਚ ਓ ਲਵਮੀਤ ਕੋਰ ਭੁੱਲਰ ਨੂੰ ਉਨ੍ਹਾਂ ਦੇ ਚਹੇਤਿਆ ਨੂੰ ਨਾ ਛੱਡਣ ਦਾ ਕਹਿ ਕੇ  ਉਨ੍ਹਾਂ ਦੀ ਬਦਲੀ ਕਰਵਾਉਣ ਦੀ ਧਮਕੀ ਦੇ ਰਹੇ ਹਨ ।

ਤੁਸੀ ਵੀ ਸੁਣ ਸਕਦੇ ਹੋ ਜੋ ਆਡੀਓ ਵਾਇਰਲ ਹੋਈ ਸੀ ।

 

Leave a Reply

Your email address will not be published. Required fields are marked *