ਪਿੰਡ ਤਾਰੇ ਵਾਲਾ ‘ਚ ਕਰਵਾਇਆ ਗਿਆ ਸਿੰਗਲ ਵਿਕਟ ਟੂਰਨਾਮੈਟ


ਮੰਡੀ ਰੋੜਾਂ ਵਾਲੀ, (ਜਗਮੀਤ ਸੰਧੂ)- ਨਜਦੀਕੀ ਪਿੰਡ ਤਾਰੇ ਵਾਲਾ ਵਿਖੇ ਧੰਨ ਧੰਨ ਬਾਬਾ ਗੰਡਾ ਮੱਲ ਜੀ ਦੀ ਯਾਦ ਵਿਚ ਸਿੰਗਲ ਵਿਕਟ ਟੂਰਨਾਮੈਟ ਕਰਵਾਇਆ ਗਿਆ । ਜਿਸ ਦੋਰਾਨ ਵੱਖ ਵੱਖ ਪਿੰਡਾਂ ਦੇ ਕਰੀਬ 80 ਖਿਡਾਰੀਆਂ ਵਲੋ ਭਾਗ ਲਿਆ ਗਿਆ । ਟੂਰਨਾਮੈਟ ‘ਚ ਪਹਿਲਾ ਸਥਾਨ ਪਿੰਡ ਤਾਰੇ ਵਾਲੇ ਦੇ ਲਾਡੀ , ਦੂਸਰਾ ਸਥਾਨ ਅਰਨ ਸੰਮੇਵਾਲੀ ਅਤੇ ਗੱਭਰ ਕੱਟੀਆ ਵਾਲੀ ਅਤੇ ਤੀਸਰਾ ਸਥਾਨ ਕੁਲਦੀਪ ਸੈਣੀਆ ਨੇ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਅੰਦਾਜ ਫੋਟੋ ਗੈਲਰੀ ਮੰਡੀ ਰੋੜਾਂ ਵਾਲੀ ਦੇ ਮਾਲਕ ਗੋਪਾਲ ਕੰਬੋਜ ਵਲੋ ਇਨਾਮ ਤਕਸੀਮ ਕੀਤੇ ਗਏ ਗਏ। ਇਸ ਮੌਕੇ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2100 ਰੁਪਏ, ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ 1100 ਰੁਪਏ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 500 ਦੀ ਨਗਦ ਰਾਸaੀ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬੰਟੀ ਤਾਰੇ ਵਾਲਾ , ਬੂਟਾ ਸਿੱਧੂ, ਕਰਨ ਫਿਰੋਜਪੁਰੀਆ, ਰਾਜਪਾਲ ਸਿੰਘ ਕੈਸੀਅਰ, ਜਗਮੀਤ ਸਿੰਘ, ਬੱਬੂ, ਰਿੰਕੂ, ਰਾਕਾ ਆਦਿ ਵਲੋ ਸਹਿਯੋਗ ਦਿੱਤਾ ਗਿਆ ।

Leave a Reply

Your email address will not be published. Required fields are marked *