ਲੁਟੇਰਿਆ ਨੇ ਮੰਡੀ ਰੋੜਾਂ ਵਾਲੀ ਦੀ ਅਨਾਜ ਮੰਡੀ ‘ਚ ਲੁੱਟਿਆ ਕਿਸਾਨ ਨੂੰ

ਲੁਟੇਰਿਆ ਨੇ ਮੰਡੀ ਰੋੜਾਂ ਵਾਲੀ ਦੀ ਅਨਾਜ ਮੰਡੀ ‘ਚ ਲੁੱਟਿਆ ਕਿਸਾਨ ਨੂੰ
ਮੰਡੀ ਰੋੜਾਂ ਵਾਲੀ (ਜਗਮੀਤ ਸੰਧੂ)- ਅੱਜ ਸਵੇਰੇ ਮੰਡੀ ਰੋੜਾਂ ਵਾਲੀ ਦੀ ਅਨਾਜ ਮੰਡੀ ‘ਚ ਉਸ ਵੇਲੇ ਇਕ ਘਟਨਾ ਵਾਪਰ ਗਈ ਜਦੋ ਕੁਝ ਅਣਪਛਾਤੇ ਲੁਟੇਰਿਆ ਵਲੋ ਆਪਣੀ ਕਣਕ ਦੀ ਫਸਲ ਲੈ ਕੇ ਕਿਸਾਨ ਨੂੰ ਲੁੱਟ ਲਿਆ । ਜਾਣਕਾਰੀ ਅਨੁਸਾਰ ਪਿੰਡ ਨੁਕੇਰੀਆ ਦੇ ਰਹਿਣ ਵਾਲੇ ਕਿਸਾਨ ਹਰਭਜਨ ਲਾਲ ਮੰਡੀ ਅੰਦਰ ਆਪਣੀ ਕਣਕ ਦੀ ਫਸਲ ਲੈ ਕੇ ਆਇਆ ਸੀ
ਕਿ ਅੱਜ ਸਵੇਰੇ ਸਾਢੇ ਛੇ ਵਜੇ ਦੇ ਨਜਦੀਕ ਕੁਝ ਅਣਪਛਾਤੇ ਅੱਧੀ ਦਰਜਨ ਦੇ ਕਰੀਬ ਲੋਕ ਆਪਣੀ ਗੱਡੀ ਤੇ ਆਏ ਕਿਸਾਨ ਨੂੰ ਡਰਾ ਧਮਕਾ ਕੇ ਉਸ ਕੋਲੋ ਕਣਕ ਦੀ ਬੋਰੀ ਭਰ ਕੇ ਫਰਾਰ ਹੋ ਗਏ।ਉਧਰ ਵਾਪਰੀ ਇਸ ਘਟਨਾ ਤੋ ਬਾਅਦ ਆਮ ਲੋਕਾਂ ਅਤੇ ਕਿਸਾਨ ਦੇ ਵਿਚ ਸਹਿਮ ਪਾਇਆ ਜਾ ਰਿਹਾ ਹੈ। ਉਧਰ ਵਾਪਰੀ ਇਸ ਵਿਚ ਲੁਟੇਰਿਆ ਵਲੋ ਜੋ ਗੱਡੀ ਵਰਤੀ ਗਈ ਹੈ ਉਸ ਦੀ ਫੋਟੋ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਲੋਕਾਂ ਨੇ ਪ੍ਰਸਾਸਨ ਤੋ  ਮੰਗ ਕੀਤੀ ਹੈ ਕਿ ਅਜਿਹੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਨੱਥ ਪਾਈ ਜਾਵੇ।

Leave a Reply

Your email address will not be published. Required fields are marked *