3 ਮਈ ਤੋਂ ਡਿਪਟੀ ਕਮਿਸ਼ਨਰ ਵੱਲੋਂ ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਪਹੁੰਚਣ ਦੀ ਹਦਾਇਤ

ਜ਼ਿਲ੍ਹੇ ਦੇ ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਈ.ਵੀ.ਐਮ, ਵੀ.ਵੀ.ਪੈਟ ਮਸ਼ੀਨਾਂ ਅਤੇ ਬੈਲਟ ਕੰਟਰੋਲ ਯੂਨਿਟ ਸਬੰਧੀ ਟ੍ਰੇਨਿੰਗ
ਫ਼ਾਜ਼ਿਲਕਾ, 2 ਮਈ:ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ‘ਚ ਲੱਗੇ ਸਟਾਫ ਨੂੰ ਕੋਈ ਮੁਸ਼ਕਲ ਨਾ ਪੇਸ਼ ਆਵੇ, ਇਸ ਲਈ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ ਤੇ ਬਲੂਆਣਾ ਵਿਖੇ ਈ.ਵੀ.ਐਮ, ਵੀ.ਵੀ.ਪੈਟ ਮਸ਼ੀਨਾਂ, ਬੈਲਟ ਯੂਨਿਟ ਅਤੇ ਕੰਟਰੋਲ ਯੂਨਿਟ ਸਬੰਧੀ ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ 3 ਮਈ ਤੋਂ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵੱਲੋਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਲਕਾ ਅਬੋਹਰ ਦੇ ਸਟਾਫ ਲਈ ਐਸ.ਡੀ.ਐਮ. ਦਫਤਰ ਅਬੋਹਰ ਵਿਖੇ, ਫ਼ਾਜ਼ਿਲਕਾ ਦੇ ਸਟਾਫ ਲਈ ਐਸ.ਡੀ.ਐਮ. ਦਫਤਰ ਫ਼ਾਜ਼ਿਲਕਾ ਵਿਖੇ, ਹਲਕਾ ਜਲਾਲਾਬਾਦ ਦੇ ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਲਈ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਬਣੀ ਪਹਿਲੀ ਮੰਜ਼ਲ ‘ਤੇ ਅਤੇ ਹਲਕਾ ਬਲੂਆਣਾ ਦੇ ਸਟਾਫ ਲਈ ਦਫ਼ਤਰ ਬੀ.ਡੀ.ਪੀ.ਓ ਅਬੋਹਰ ਨੇੜੇ ਬਣੇ ਤਹਿਸੀਲ ਕੰਪਲੈਕਸ ਵਿਖੇ ਟ੍ਰੇਨਿੰਗ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਪ੍ਰੀਜ਼ਾਈਡਿੰਗ ਤੇ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ।

Leave a Reply

Your email address will not be published. Required fields are marked *