ਮੰਡੀ ਰੋੜਾਂ ਵਾਲੀ ‘ਚ ਹੋਈ ਕਣਕ ਦੀ ਖਰੀਦ ਸ਼ੁਰੂ


ਮੰਡੀ ਰੋੜਾਂ ਵਾਲੀ (ਗੋਪਾਲ ਕੰਬੋਜ)- ਅੱਜ ਸਥਾਨਕ ਮੰਡੀ ਵਿਖੇ ਕਣਕ ਦੀ ਖਰੀਦ ਦੀ ਸੂਰੁਆਤ ਕਰਵਾਈ ਗਈ।ਇਸ ਮੌਕੇ ਮੰਡੀ ਰੋੜਾਂ ਵਾਲੀ ਦੇ ਪੰਧੂ ਕਮਿਸਨ ਏਜੰਟ ਤੇ ਐਫ ਸੀ ਆਈ ਵਲੋ ਪਹਿਲੀ ਢੇਰੀ ਦੀ ਖਰੀਦ ਕੀਤੀ ਗਈ । ਇਸ ਮੌਕੇ ਮੰਡੀ ਰੋੜਾਂ ਵਾਲੀ ਆੜਤੀਆਂ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਮੰਡੀ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ ਵਿਚ ਰੁਲਣਾ ਨਾ ਪਵੇ। ਸੰਧੂ ਨੇ ਕਿਹਾ ਕਿ ਖਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸਾਨੀਆਂ ਨਹੀ ਆਉਣ ਦਿੱਤੀ ਜਾਵੇਗੀ। ਇਸ ਮੋਕੇ ਐਫ ਸੀ ਆਈ ਇੰਸਪੈਕਟਰ ਮਹਿੰਦਰ ਕੁਮਾਰ, ਮੰਡੀ ਸੁਪਰਵਾਈਜਰ ਅਨਿਲ ਕੁਮਾਰ, ਕਲਰਕ ਹਰਮੀਤ ਸਿੰਘ, ਰੋਸਨ ਲਾਲ ਮਹਾਸਾ , ਭਾਰਤ ਭੂਸਨ ਲੂਣਾ, ਭਾਰਤ ਭੂਸਨ ਰਾਜਦੇਵ, ਤੇਗਦੀਪ ਸਿੰਘ ਕਰਤਾਰ ਸਿੰਘ,ਰਣਜੀਤ ਪੰਧੂ, ਬਲਦੇਵ ਰਾਜ ਪੰਧੂ, ਸੁਭਾਸ ਚੰਦਰ, ਸੰਜੀਵ ਕੁਮਾਰ ਅਤੇ ਕਿਸਾਨ ਰਣਜੀਤ ਸਿੰਘ ਹਾਜਰ ਸਨ ।

Leave a Reply

Your email address will not be published. Required fields are marked *