ਪੰਜਾਬ ਡੈਮੋਕਰੇਟਿਕ ਅਲਾਇੰਸ ਦੀ ਸਾਂਝੀ ਮੀਟਿੰਗ 31 ਨੂੰ ਫਿਰੋਜ਼ਪੁਰ ਵਿਖੇ


ਪੀ ਡੀ ੲੇ ਉਮੀਦਵਾਰ ਕਾਮਰੇਡ ਗੋਲਡਨ ਸਮੇਤ ਵੱਖ ਪਾਰਟੀਆਂ ਦੇ ਆਗੂ ਸ਼ਾਮਲ ਹੋਣਗੇ
ਫਿਰੋਜ਼ਪੁਰ ,ਜੇ ਆਰ ਿਨਊਜ਼

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਸੀਪੀਆਈ ਦੇ ਐਲਾਨੇ ਗਏ ਉਮੀਦਵਾਰ ਕਾਮਰੇਡ ਹੰਸਰਾਜ ਗੋਲਡਨ ਦੀ ਚੋਣ ਮੁਹਿੰਮ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।ਲੋਕ ਇਨਸਾਫ਼ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਭੁੱਲਰ, ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਮੱਲਵਾਲ ਅਤੇ ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਸ਼ਮੀਰ ਸਿੰਘ ਜਾਣਕਾਰੀ ਦਿੰਦੀਆਂ ਦੱਸਿਆ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਮੀਟਿੰਗ ਮਿਤੀ 31 ਮਾਰਚ ਦਿਨ ਅੈਤਵਾਰ ਨੂੰ ਠੀਕ 12 ਵਜੇ ਲੋਕ ਇਨਸਾਫ਼ ਪਾਰਟੀ ਦੇ ਦਫ਼ਤਰ ਸਤੀੲੇਵਾਲਾ ਚੌਕ ਜੀਰਾ ਰੋਡ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਹੈ।ਇਸ ਮੀਟਿੰਗ ਚੋਂ ਅਲਾਇੰਸ ਦੀਆਂ ਪਾਰਟੀਆਂ ਸੀ ਪੀ ਆਈ,ਪੰਜਾਬ ਏਕਤਾ ਪਾਰਟੀ,ਬੁਹਜਨ ਸਮਾਜ ਪਾਰਟੀ,ਲੋਕ ਇਨਸਾਫ ਪਾਰਟੀ ਅਤੇ ਆਰ ਐਮ ਪੀ ਆਈ ਦੇ ਜ਼ਿਲ੍ਹਾ ਆਗੂ ਸਮੇਂ ਲੋਕ ਸਭਾ ਹਲਕਾ ਫਿਰੋਜ਼ਪੁਰ ਚੋਣ ਮੁਹਿੰਮ ਦੀ ਯੋਜਨਾ ਬੰਦੀ ਸੰਬੰਧੀ ਵਿਚਾਰ ਚਰਚਾ ਕਰਨਗੇ।

Leave a Reply

Your email address will not be published. Required fields are marked *