ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਤੰਬੂ ਵਾਲਾ ਦੇ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੇ ਚੰਦੋਆ ਸਾਹਿਬ ਅਤੇ ਦਰੀਆ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਤੰਬੂ ਵਾਲਾ ਦੇ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੇ ਚੰਦੋਆ ਸਾਹਿਬ ਅਤੇ ਦਰੀਆ।
ਮੰਡੀ ਰੋੜਾਂ ਵਾਲੀ (ਜਗਮੀਤ ਸੰਧੂ) ਬੀਤੇ ਦਿਨੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪਿੰਡ ਤੰਬੂ ਵਾਲਾ ਦੇ ਗੁਰਦੁਆਰਾ ਸਾਹਿਬ ਨੂੰ ਚੰਦੋਆ ਸਾਹਿਬ ਅਤੇ
ਦਰੀਆ ਭੇਟ ਕੀਤੀਆ ਗਈਆ । ਇਹ ਸਮਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਦਰਸਨ ਸਿੰਘ ਮੋਠਾਂ ਵਾਲਾ ਵਲੋ ਸੰਗਤਾਂ ਨੂੰ ਭੇਟ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆ ਪਿੰਡ ਤੰਬੂ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਕੰਵਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਦੀਆਂ ਸੰਗਤਾਂ ਵਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਚੰਦੋਆ ਸਾਹਿਬ ਅਤੇ ਦਰੀਆ ਦੀ ਮੰਗ ਕੀਤੀ ਗਈ ਸੀ , ਜਿਸ ਤੋ ਬਾਅਦ ਇਹ ਮੰਗ ਪੂਰੀ ਹੋਣ ਤੇ ਸਮੂਹ ਪਿੰਡ ਦੀਆਂ ਸੰਗਤਾਂ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਬਰ ਦਰਸਨ ਸਿੰਘ ਮੋਠਾਂ ਵਾਲਾ ਦਾ ਧੰਨਵਾਦ ਕਰਦੇ ਹਨ । ਇਸ ਮੌਕੇ ਪਿੰਡ ਤੰਬੂ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਹੈਡ  ਗ੍ਰੰਥੀ ਭਾਈ ਕੰਵਲਜੀਤ ਸਿੰਘ , ਸੁਖਮੰਦਰ ਸਿੰਘ , ਹੁਸਿਆਰ ਸਿੰਘ , ਪ੍ਰਕਾਸ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *