ਪਿੰਡ ਖੁੜੰਜ ਵਿਖੇ ਲੱਗਾ ਬਾਬਾ ਅਲੱਖ ਗਿਰ ਜੀ ਦੀ ਯਾਦ ‘ਚ ਸਲਾਨਾ ਮੇਲਾ


ਮੰਡੀ ਰੋੜਾਂ ਵਾਲੀ , (ਜਗਮੀਤ ਸੰਧੂ )- ਨਜਦੀਕੀ ਪਿੰਡ ਖੁੜੰਜa ਵਿਖੇ ਹਰ ਸਾਲ ਬਾਬਾ ਅਲੱਖ ਗਿਰ ਜੀ ਦੀ ਯਾਦ ‘ਚ ਕਰਵਾਇਆ ਜਾਣ ਵਾਲਾ ਸਲਾਨਾ ਸੱਭਿਆਚਾਰਕ ਮੇਲਾ ਅਤੇ ਓਪਨ ਕਬੱਡੀ ਟੂਰਨਾਮੈਟ ਇਸ ਸਾਲ ਵੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਧੂਮ ਧਾਮ ਨਾਲ ਕਰਵਾਇਆ ਗਿਆ । ਮੇਲੇ ਦੋਰਾਨ ਸਭ ਤੋ ਪਹਿਲਾ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਬਾਅਦ ਦੁਪਹਿਰ ਨੂੰ ਖੁੱਲਾ ਅਖਾੜਾ ਲਗਾਇਆ ਗਿਆ। ਜਿਸ ਦੋਰਾਨ ਪੰਜਾਬੀ
ਗਾਇਕ ਛਿੰਦਾ ਬਰਾੜ ਅਤੇ ਬੀਬਾ ਕਰਨਪ੍ਰੀਤ ਕੌਰ ਸਮੇਤ ਹੋਰ ਵੀ ਕਈ ਕਲਾਕਾਰਾਂ ਵਲੋ ਦਰਸaਕਾ ਦਾ ਮੰਨੋਰੰਜਨ ਕੀਤਾ ਗਿਆ । ਮੇਲੇ ਦਾ ਉਦਘਾਟਨ ਪੰਜਾਬ ਰਾਜ ਸਹਿਰਕਾਰੀ ਬੈਕ ਦੇ ਵਾਇਸ
ਚੇਅਰਮੈਨ ਜੈਸਰਤ ਸਿੰਘ ਸੰਧੂ ਵਲੋ ਕੀਤਾ ਗਿਆ ।ਇਸ ਮੌਕੇ ਵੱਡੀ ਗਿਣਤੀ ਇਲਾਕੇ ਭਰ ਲੋਕਾਂ ਵਲੋ ਪਹੁੰਚ ਕੇ ਬਾਬਾ ਜੀ ਦਾ ਆਸaੀਰਵਾਦ ਪ੍ਰਾਪਤ ਕੀਤਾ ।

ਇਸ ਮੌਕੇ ਮੁੱਖ ਮਹਿਮਾਨ ਵਜੋ ਹਰਦੀਪ ਸਿੰਘ ਡਿੰਪੀ ਢਿੱਲੋ ਹਲਕਾ ਇੰਚਾਰਜ ਗਿੱਦੜਬਾਹਾ , ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ , ਸਤਿੰਦਰਜੀਤ ਸਿੰਘ ਮੰਟਾ ਹਲਕਾ ਇੰਚਾਰਜ ਜਲਾਲਾਬਾਦ ਅਤੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਕੀਤੀ ਗਈ । ਇਸ ਮੌਕੇ ਓਪਨ ਕਬੱਡੀ ਟੂਰਨਾਮੈਟ ਵੀ ਕਰਵਾਇਆਗਿਆ , ਜਿਸ ਪੰਜਾਬ ਦੇ 8 ਕਲੱਬਾਂ ਦੀਆਂ ਟੀਮਾਂ ਵਲੋ ਪਹੁੰਚ ਕੇ ਆਪਣੀ ਕਲਾ ਦੇ ਜੋਹਰ ਦਿਖਾਏ । ਮੇਲੇ ਦੋਰਾਨ ਲੜਕੀਆਂ ਅਤੇ 40 ਸਾਲਾਂ ਮਰਦਾਂ ਦੇ ਕਰਵਾਏ ਗਏ ਸaੋਅ ਮੈਚ
ਸਭ ਲਈ ਖਿੱਚ ਦੇ ਕੇਦਰ ਬਣੇ ਰਹੇ । ਓਪਨ ਕਬੱਡੀ ਟੂਰਨਾਮੈਟ ਦੋਰਾਨ ਫਾਇਨਲ ਮੈਚ ਘਾਂਗਾ ਅਤੇ ਅਮੀਰਪੁਰ (ਮਾਨਸਾ) ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ , ਜਿਸ ਦੋਰਾਨ ਘਾਗਾਂ ਨੇ ਪਹਿਲਾ ਅਤੇ
ਅਮੀਰਪੁਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਪੰਜਾਬ ਰਾਜ ਸਹਿਕਾਰੀ ਬੈਕ ਦੇ ਵਾਇਸ ਚੇਅਰਮੈਨ ਜੈਸਰਤ ਸਿੰਘ ਸੰਧੂ ਅਤੇ ਗੁਰਿੰਦਰਪਾਲ ਸਿੰਘ ਬੰਪੀ ਸੰਧੂ ਵਲੋ 21 ਹਾਜਾਰ ਦੀ ਨਗਦੀ ਰਾਸaੀ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਉੱਦਮ ਸਿੰਘ ਬੰਟੀ ਸੰਧੂ ਵਲੋ 15 ਹਾਜਾਰ ਰੁਪਏ ਦੀ ਨਗਦੀ  ਰਾਸaੀ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਗੁਰਲਾਲ ਸਿੰਘ ਸੰਧੂ, ਸਾਮਜੀਤ ਸਿੰਘ ਸੰਧੂ, ਰੇਸਮ ਸਿੰਘ ਗਿੱਲ, ਰਾਜਪ੍ਰੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਰੋਹੀ ਵਾਲਾ , ਗੁਰਮੀਤ ਸਿੰਘ ਵਿਰਕ ਸਰਪੰਚ,ਕੰਵਲਜੀਤ ਸਿੰਘ ਸਰਪੰਚ
ਸੁਨੀਲ ਕੁਮਾਰ ਸੀਲਾ ਸਰਪੰਚ, ਬੇਅੰਤ ਸਿੰਘ ਮਾਨ, ਤੇਜਾ ਗਿੱਲ, ਅਮਰਜੀਤ ਸਿੰਘ ਬਰਾੜ, ਅਮਰਿੰਦਰ ਸਿੰਘ ਹੈਪੀ ਸਰਪੰਚ, ਜੱਸੀ ਮਾਨ , ਗੋਪੀ ਬਰਾੜ, ਰਾਜਾ ਬਰਾੜ, ਵੀਰ ਸਿੰਘ , ਜਗਰੂਪ ਸਿੰਘ, ਹਰਜਿੰਦਰ ਮਾਨ, ਸੰਦੀਪ ਬੱਲ ਗੁਰਤੇਜ ਸਿੰਘ ਵਿਰਕ, ਮਨਜਿੰਦਰ ਬਰਾੜ , ਜਗਸੀਰ ਸਿੰਘ , ਜਸਵੀਰ ਸਿੰਘ ਗਿੱਲ, ਤੇਜਾ ਸਿੰਘ  ਆਦਿ ਵਲੋ ਵੀ ਹਾਜਰੀ ਲਗਵਾਈ ਗਈ।

Leave a Reply

Your email address will not be published. Required fields are marked *