ਸਿੰਘ ਸੋਲਰ ਸਿਸਟਮ ਵੱਲੋਂ ਪਿੰਡ ਖੁੜੰਜ ਵਿਖੇ ਲਗਾਈ ਗਈ ਪ੍ਰਦਰਸ਼ਨੀ


ਮੰਡੀ ਰੋੜਾਂਵਾਲੀ (ਜਗਮੀਤ ਸੰਧੂ) ਬੀਤੇ ਦਿਨੀਂ ਪਿੰਡ ਖੁੜੰਜ ਵਿਖੇ ਕਰਵਾਏ ਗਏ ਬਾਬਾ ਅਲੱਖ ਗਿਰ ਯਾਦ ਵਿੱਚ ਸਾਲਾਨਾ ਮੇਲੇ ਦੌਰਾਨ ਸਿੰਘ ਸਰ ਿਸਸਟਮ ਮੰਡੀ ਰੋੜਾਂ ਵਾਲੀ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਵੱਡੀ ਗਿਣਤੀ ‘ਚ ਮੇਲੇ ਵਿੱਚ ਪਹੁੰਚੇ ਲੋਕਾਂ ਵੱਲੋਂ ਇਸ ਪ੍ਰਦਰਸ਼ਨੀ ਵਿੱਚ ਪਹੁੰਚ ਕੇ ਹਿੱਸਾ ਲਿਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਸਿੰਘ ਸੋਲਰ ਸਿਸਟਮ ਦੇ ਐੱਮ ਡੀ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਮੇਲੇ ਵਿੱਚ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਸੋਲਰ ਸਿਸਟਮ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ । ਜਸਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਸਮੇਂ ਸਮੇਂ ਤੇ ਇਲਾਕੇ ਦੇ ਅੰਦਰ ਅਜਿਹੀਆਂ ਹੋਰ ਵੀ ਪ੍ਰਦਰਸ਼ਨੀਆਂ ਲਾ ਕੇ ਲੋਕਾਂ ਨੂੰ ਸੋਲਰ ਸਿਸਟਮ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਲੋਕ ਵੱਧ ਤੋਂ ਵੱਧ ਸੋਲਰ ਸਿਸਟਮ ਨਾਲ ਜੁੜ ਸਕਣ।

Leave a Reply

Your email address will not be published. Required fields are marked *