ਪਿੰਡ ਤੰਬੂ ਵਾਲਾ ‘ਚ 14 ਸਾਲਾਂ ਨੌਜਵਾਨ ਦੀ ਹੋਈ ਮੌਤ , ਪਿੰਡ ‘ਚ ਸੋਗ ਦੀ ਲਹਿਰ


ਜਲਾਲਾਬਾਦ (ਗੁਰਤੇਜ ਸਿੰਘ ਤੰਬੂ ਵਾਲਾ)-ਹਲਕੇ ਦੇ ਪਿੰਡ ਤੰਬੂ ਵਾਲਾ ‘ਚ ਉਸ ਮੌਕੇ ਸੋਗ ਦੀ ਲਹਿਰ ਦੋੜ ਗਈ, ਜਦ ਪਿੰਡ ਦੇ ਇਕ ਨੌਜਵਾਨ ਦੀ ਨਾਮੂਨਿਆ ਦੀ ਬੀਮਾਰੀ ਨਾਲ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਮ੍ਰਿਤਕ ਨੋਜਵਾਨ ਜਸਪ੍ਰੀਤ ਸਿੰਘ ਜੱਸਾ ਪੁੱਤਰ ਸਵ ਹਰਫੂਲ ਸਿੰਘ ਵਾਸੀ ਪਿੰਡ ਤੰਬੂ ਵਾਲਾ ਜੋ ਅੱਠਵੀ ਕਲਾਸ ਦੇ ਆਪਣੇ ਪੇਪਰ ਦੇ ਰਿਹਾ ਸੀ , ਕਿ ਅਚਾਨਕ ਹੀ ਉਸ ਨੂੰ ਨਾਮੂਨਿਆ ਦੀ
ਬੀਮਾਰੀ ਨੇ ਘੇਰ ਲਿਆ । ਜਿਸ ਤੋ ਕੁਝ ਦਿਨ ਬਾਅਦ ਹੀ ਜਸਪ੍ਰੀਤ ਸਿੰਘ ਜੱਸਾ ਹਾਂਸ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ । ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਜਸਪ੍ਰੀਤ ਸਿੰਘ ਜੱਸਾ ਆਪਣੇ ਘਰ ਮਾਪਿਆ
ਦਾ ਇਕਲੋਤਾ ਪੁੱਤ ਸੀ ਅਤੇ ਉਸ ਦੇ ਪਿਤਾ ਹਰਫੂਲ ਸਿੰਘ ਦੀ ਕਰੀਬ 11 ਸਾਲਾਂ ਪਹਿਲਾ ਹੀ ਮੌਤ ਹੋ ਚੁੱਕੀ ਹੈ ਅਤੇ ਘਰ ਅੰਦਰ ਮ੍ਰਿਤਕ ਨੋਜਵਾਨ ਜਸਪ੍ਰੀਤ ਸਿੰਘ ਹੀ ਘਰ ਨੂੰ ਸਖਤ ਮਿਹਨਤ ਕਰਕੇ ਚਲਾ ਰਿਹਾ ਸੀ।
ਉਧਰ ਇਸ ਮੋਕੇ ਪਿੰਡ ਦੇ ਸਮੂਹ ਵਾਸੀ ਅਤੇ ਸaਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਤੰਬੂ ਵਾਲਾ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਹੈ ਮ੍ਰਿਤਕ ਨੋਜਵਾਨ ਜਸਪ੍ਰੀਤ ਸਿੰਘ ਦੇ ਪਰਿਵਾਰ ਕੋਈ ਨਾ
ਮਾਲੀ ਸਹਾਇਤਾ ਜਰੂਰੀ ਦਿੱਤੀ ਜਾਵੇ। ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਜਸਪ੍ਰੀਤ ਸਿੰਘ ਆਪਣੇ ਪਿੱਛੇ ਇਕ ਭੈਣ ਅਤੇ ਮਾਂ ਨੂੰ ਛੱਡ ਗਿਆ ਹੈ।

Leave a Reply

Your email address will not be published. Required fields are marked *