ਢਾਣੀ ਰਾਮਪੁਰਾ ਵਿਖੇ ਰੱਖਿਆ ਗਿਆ ਗੁਰਦੁਆਰਾ ਸਾਹਿਬ ਦੇ ਹਾਲ ਦਾ ਨੀਂਹ ਪੱਥਰ


ਮੰਡੀ ਰੋੜਾਂਵਾਲੀ ( ਜੇ ਆਰ ਨਿਊਜ਼ )ਨਜ਼ਦੀਕੀ ਪਿੰਡ ਹਲੀਮ ਵਾਲਾ  ਦੀ ਢਾਣੀ ਰਾਮਪੁਰਾ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਦੇ ਨਵੇਂ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ । ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਵੱਲੋਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਬਾਅਦ ਵਿੱਚ ਨੀਂਹ ਰੱਖੀ ਗਈ । ਇਸ ਮੌਕੇ ਪ੍ਰਧਾਨ ਪੂਰਨ ਸਿੰਘ ਮਾਸਟਰ ,ਡਾ ਅਮਰਜੀਤ ਸਿੰਘ ,ਚੌਧਰੀ ਕੇਸਰ ਚੰਦ, ਚੌਧਰੀ ਕਸ਼ਮੀਰ ਚੰਦ, ਬਲਕਾਰ ਸਿੰਘ ਪੰਚਾਇਤ ਮੈਂਬਰ , ਹਰਵਿੰਦਰ ਸਿੰਘ ਖ਼ਾਲਸਾ ਖ਼ਜ਼ਾਨਚੀ, ਸ੍ਰੀਮਤੀ ਬਲਵੰਤ ਕੌਰ ਸੈਕਟਰੀ ,ਸ੍ਰੀਮਤੀ ਗੁਰਨਾਮ ਕੌਰ ,ਸਾਬਕਾ ਪੰਚਾਇਤ ਮੈਂਬਰ ਸੁਰਜੀਤ ਸਿੰਘ ਅਤੇ ਸਮੂਹ ਕਮੇਟੀ ਦੇ ਮੈਂਬਰ ਹਾਜ਼ਰ ਸਨ ।

Leave a Reply

Your email address will not be published. Required fields are marked *