ਅੰਗਹੀਣ ਨੌਜ਼ਵਾਨ ਜਸਪਾਲ ਸਿੰਘ ਜੱਸਾ ਨੇ ਪਿੰਡਾਂ ਦਾ ਪੰਚ ਬਣ ਕੇ ਕੀਤੀ ਮਿਸਾਲ ਪੇਸ਼


–ਪਿੰਡ ‘ਚ ਸਰਵਪੱਖੀ ਵਿਕਾਸ ਨੂੰ ਕਰਵਾਉਂਣਾ ਮੇਰਾ ਮੁਢੱਲਾ ਫਰਜ- ਜਸਪਾਲ ਸਿੰਘ ਜੱਸਾ

ਜਲਾਲਾਬਾਦ-(ਜੇ ਆਰ ਿਨਊਜ਼)-ਪਿਛਲੇ ਕੁਝ ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ‘ਚ ਵੱਧ ਚੜ• ਕੇ ਅੰਗਹੀਣ ਵਰਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੱਬੇ ਲੋਕਾਂ ਦੀ ਸੇਵਾ ‘ਚ ਤਤਪਰ ਰਹਿਣ ਵਾਲੇ ਅੰਗਹੀਣ ਯੂਨੀਅਨ ਬਲਾਕ ਜਲਾਲਾਬਾਦ ਦੇ ਵਾਇਸ ਪ੍ਰਧਾਨ ਜਸਪਾਲ ਸਿੰਘ ਜੱਸਾ ਉਸਦੇ ਜੱਦੀ ਪਿੰਡ ਢਾਣੀ ਫੂਲਾ ਸਿੰਘ ਵਾਲੀ ਦੇ ਲੋਕਾਂ ਨੇ ਉਸਨੂੰ ਵਾਰਡ ਨੰਬਰ 1 ਤੋਂ ਪੰਚ ਬਣਾਇਆ ਹੈ। ਅੰਗਹੀਣ ਨੌਜ਼ਵਾਨ ਨੇ ਜਸਪਾਲ ਸਿੰਘ ਜੱਸਾ ਨੇ ਦੱਸਿਆ ਕਿ ਉਸਨੂੰ 42 ਵੋਟਾਂ ਪ੍ਰਾਪਤ ਹੋਇਆ ਅਤੇ ਉਸਦੇ ਵਿਰੋਧੀ ਉਮੀਦਵਾਰ ਸਵਰਨ ਸਿੰਘ ਨੂੰ 34 ਵੋਟਾਂ ਮਿਲਿਆ ਹੈ ਅਤੇ ਉਸਨੂੰ 8 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਹੈ। ਅੰਗਹੀਣ ਜਸਪਾਲ ਸਿੰਘ ਜੱਸਾ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਸਨੂੰ ਪੰਚ ਬਣਾ ਕੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਹ ਪਿੰਡ ਦੇ ਸਰਵਪੱਖੀ ਵਿਕਾਸ ਨੂੰ ਕਰਵਾਉਣ ਲਈ ਹਮੇਸ਼ਾ ਹੀ ਪਿੰਡ ਵਾਸੀਆਂ ਦਾ ਪੂਰਨ ਸਹਿਯੋਗ ਕਰਨਗੇ। ਇਸ ਤਰ•ਾਂ ਹੀ ਢਾਣੀ ਫੂਲਾ ਸਿੰਘ ਵਾਲੀ ਦੇ ਵਾਰਡ ਨੰਬਰ 2 ਤੋਂ ਪੰਚ ਦੇ ਉਮੀਦਵਾਰ ਰਮੇਸ਼ ਸਿੰਘ ਨੇ ਆਪਣੀ ਵਿਰੋਧੀ ਉਮੀਦਵਾਰ ਜਸਵੰਤ ਸਿੰਘ ਨੂੰ 19 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਦੀ ਖੁਸ਼ੀ ‘ਚ ਪਿੰਡ ਦੇ ਦੋਵਾਂ ਪੰਚਾਂ ਨੂੰ ਵਧਾਈ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਾਚਾ ਬਗੀਚਾ ਸਿੰਘ, ਹਰਮੇਸ਼ ਸਿੰਘ, ਗੁਰਦੀਪ ਸਿੰਘ , ਗੁਰਮੀਤ ਸਿੰਘ, ਤਾਰਾ ਸਿੰਘ, ਜਗਤਾਰ ਸਿੰਘ ਪਾਲਾ ਸਿੰਘ ਆਦਿ ਪਿੰਡ ਦੇ ਵਸਨੀਕ ਹਾਜ਼ਰ ਸਨ।

Leave a Reply

Your email address will not be published. Required fields are marked *