ਪੜ੍ਹਤਾਲ ਉਪਰੰਤ ਪੰਚ ਤੇ ਸਰਪੰਚ ਲਈ 9522 ਨਾਮਜ਼ਦਗੀ ਪੱਤਰ ਸਹੀ ਪਾਏ ਗਏ-ਡਿਪਟੀ ਕਮਿਸ਼ਨਰ


ਪੰਚੀ ਦੇ 106 ਸਰਪੰਚੀ ਦੇ 20 ਕਾਗਜ਼ ਹੋਏ ਰੱਦ
30 ਦਸੰਬਰ ਨੂੰ ਪੈਣਗੀਆਂ ਵੋਟਾਂ ਤੇ ਉਸੇ ਦਿਨ ਕੱਢੇ ਜਾਣਗੇ ਨਤੀਜ਼ੇ
ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਬੈਲੇਟ ਪੇਪਰ ਰਾਹੀਂ ਹੋਣਗੀਆਂ ਪੰਚਾਇਤੀ ਚੋਣਾਂ
ਫਾਜ਼ਿਲਕਾ 21 ਦਸੰਬਰ (ਜੇ ਆਰ ਿਨਊਜ਼)- ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਆਮ ਪੰਚਾਇਤੀ ਚੋਣਾਂ ਵਾਸਤੇ ਪੰਚ ਤੇ ਸਰਪੰਚ ਲਈ ਦਾਖਲ ਹੋਈਆਂ ਨਾਮਜ਼ਦਗੀਆਂ ਦੀ ਪੜ੍ਹਤਾਲ ਉਪਰੰਤ 9522 ਨਾਮਜ਼ਦਗੀ ਪੱਤਰ ਸਹੀ ਪਾਏ ਗਏ। ਪੜ੍ਹਤਾਲ ਦੌਰਾਨ ਪੰਚੀ ਦੇ 106 ਅਤੇ ਸਰਪੰਚੀ ਦੇ 20 ਕਾਗਜ਼ ਰੱਦ ਪਾਏ ਗਏ। ਇਸ ਤਰ੍ਹਾਂ ਹੁਣ ਸਪਰੰਚ ਲਈ 2606 ਤੇ ਪੰਚ ਲਈ 6916 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਇਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰੀ ਸਤੀਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 434 ਪੰਚਾਇਤਾਂ ਲਈ 2994 ਮੈਂਬਰ ਚੁਣੇ ਜਾਣਗੇ। ਇਨ੍ਹਾਂ ਚੋਣਾਂ ਲਈ 689 ਪੋਲਿੰਗ ਬੂਥ ਬਣਾਏ ਗਏ ਹਨ। ਇਹ ਪੰਚਾਇਤੀ ਚੋਣਾਂ ਬੈਲੇਟ ਪੇਪਰ ਰਾਹੀਂ ਹੋਣਗੀਆਂ। ਇਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 522101 ਵੋਟਰ ਹਨ ਜਿਸ ਵਿੱਚ 248387 ਇਸਤਰੀ ਤੇ 273714 ਪੁਰਸ਼ ਵੋਟਰਾਂ ਵੱਲੋਂ ਆਪੋ-ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ।

Leave a Reply

Your email address will not be published. Required fields are marked *