ਪੰਚਾਇਤੀ ਚੋਣਾਂ ਲਈ ਪਹਿਲੇ ਦਿਨ ਪੰਚ ਤੇ ਸਰਪੰਚ ਲਈ 7-7 ਹੋਏ ਨਾਮਜਦਗੀ ਪੱਤਰ ਦਾਖਲ-ਡਿਪਟੀ ਕਮਿਸ਼ਨਰ


ਜਲਾਲਾਬਾਦ, ਅਰਨੀਵਾਲਾ ਤੇ ਫਾਜ਼ਿਲਕਾ ਬਲਾਕ ਵਿੱਚ ਨਹੀਂ ਹੋਇਆ ਕੋਈ ਨਾਮਜ਼ਦਗੀ ਪੱਤਰ ਦਾਖਲ
30 ਦਸੰਬਰ ਨੂੰ ਪੈਣਗੀਆਂ ਵੋਟਾਂ ਤੇ ਉਸੇ ਦਿਨ ਕੱਢੇ ਜਾਣਗੇ ਨਤੀਜੇ
ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ
ਬੈਲੇਟ ਪੇਪਰ ਰਾਹੀਂ ਹੋਣਗੀਆਂ ਪੰਚਾਇਤੀ ਚੋਣਾਂ
ਫਾਜ਼ਿਲਕਾ 15 ਦਸੰਬਰ (ਜੇ ਆਰ ਿਨਊਜ਼)-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਣ ਦੇ ਪਹਿਲੇ ਦਿਨ ਪੰਚ ਤੇ ਸਰਪੰਚ ਲਈ 7-7 ਨਾਮਜ਼ਦਗੀ ਪੱਤਰ ਭਰੇ ਗਏ। ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਮਿਤੀ 19 ਦਸੰਬਰ ਹੋਵੇਗੀ। ਕਾਗਜ਼ਾਂ ਦੀ ਪੜਤਾਲ 20 ਦਸੰਬਰ ਨੂੰ ਕੀਤੀ ਜਾਵੇਗੀ ਅਤੇ 21 ਦਸੰਬਰ ਨੂੰ ਚੋਣ ਨਾ ਲੜਨ ਦੇ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਣਗੇ। ਇਸ ਉਪਰੰਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 30 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ ਇਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰੀ ਸਤੀਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 434 ਪੰਚਾਇਤਾਂ ਲਈ ਚੋਣਾਂ ਹੋਣਗੀਆਂ। ਇਸ ਲਈ 689 ਪੋਲਿੰਗ ਬੂਥ ਬਣਾਏ ਗਏ ਹਨ। ਇਸ ਤੋਂ ਇਲਾਵਾ 2992 ਮੈਂਬਰਾਂ ਲਈ ਵਾਰਡ ਰਾਖਵੇਂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਬੈਲੇਟ ਪੇਪਰ ਰਾਹੀਂ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣਗੀਆਂ।
ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰੀ ਸ਼ਤੀਸ਼ ਚੰਦਰ ਨੇ ਦੱਸਿਆ ਕਿ ਪਹਿਲੇ ਦਿਨ ਸਰਪੰਚ ਲਈ ਪਿੰਡ ਰਾਮ ਪੁਰਾ, ਢਾਬਾ ਕੋਕਰਿਆ, ਰੂਹੇੜਿਆ ਵਾਲੀ ਵਿਖੇ 1-1 ਅਤੇ ਬੁਰਜ ਮਹਾਨ ਕਲੋਨੀ ਤੇ ਦੀਵਾਨ ਖੇੜਾ ਲਈ 2-2 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਇਸੇ ਤਰ੍ਹਾਂ ਪੰਚ ਲਈ ਢਾਬਾ ਕੋਕਰਿਆ ਤੋਂ 2 ਉਮੀਦਵਾਰਾਂ, ਰੂਹੇੜਿਆ ਵਾਲੀ ਤੇ ਚੂਹੜੀਵਾਲਾ ਧੰਨਾ ਤੋਂ 1-1 ਅਤੇ ਬੁਰਜ ਮੁਹਾਰ ਕਲੋਨੀ ਤੋਂ 3 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਦੌਰਾਨ ਬਲਾਕ ਅਰਨੀਵਾਲਾ, ਜਲਾਲਾਬਾਦ ਅਤੇ ਫਾਜ਼ਿਲਕਾ ਤੋਂ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਬਲਾਕਾਂ(ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਖੂਈਆਂ ਸਰਵਰ ਤੇ ਅਰਨੀਵਾਲਾ) ਦੇ ਨਾਮਜ਼ਦਗੀ ਪੱਤਰ ਸਬੰਧਤ ਉਪ ਮੰਡਲ ਮੈਜਿਸਟਰੇਟਾਂ ਕੋਲੋਂ ਭਰੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 522101 ਵੋਟਰ ਹਨ ਜਿਸ ਵਿੱਚ 248387 ਇਸਤਰੀ ਵੋਟਰਾਂ ਤੇ 273714 ਪੁਰਸ਼ ਵੋਟਰਾਂ ਵੱਲੋਂ ਆਪਣੇ ਵੋਟ ਦਾ ਅਧਿਕਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *