ਟੈਪੂ ਚਾਲਕ ਨਾਲ 4 ਅਣਪਛਾਤੇ ਲੋਕਾਂ ਨੇ ਕੀਤੀ ਕੁੱਟਮਾਰ, ਪੁਲਿਸ ਨਾਕੇ ਦੇ ਨਜਦੀਕ ਕੀਤੀ ਗਈ ਕੁੱਟਮਾਰ


ਮੰਡੀ ਰੋੜਾਂ ਵਾਲੀ ( ਜੇ ਆਰ ਿਨਊਜ਼)- ਬੀਤੀ ਰਾਤ ਮੰਡੀ ਰੋੜਾਂ ਵਾਲੀ ਤੋ ਪਿੰਡ ਚੱਕ ਰੋਹੀ ਵਾਲੇ ਨੂੰ ਜਾਣ ਵਾਲੇ ਰਸਤੇ ਉੱਪਰ ਕੁਝ ਅਣਪਛਾਤੇ ਲੋਕਾਂ ਵਲੋ ਇਕ ਟੈਪੂ ਚਾਲਕ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮਿੱਠੂ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਢਾਣੀ ਰਾਮ ਪੁਰਾ ਪਿੰਡ ਚੱਕ ਰੋਹੀ ਵਾਲੇ ਤੋ ਨਰਮਾ ਚੁਗਣ ਵਾਲੀ ਚੋਣੀਆ ਛੱਡ ਕੇ ਆਪਣੇ ਘਰ ਵਾਪਸ ਆ  ਰਿਹਾ ਸੀ  ਕਿ ਸੜੀਆ ਡਰੇਨ ਦੇ ਨਜਦੀਕ 4 ਅਣਪਛਾਤੇ ਲੋਕਾਂ ਵਲੋ ਉਸ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਜਿਸ ਦੋਰਾਨ ਮਿੱਠੂ ਸਿੰਘ ਗੰਭੀਰ ਰੂਪ ‘ਚ ਜਖਮੀ ਹੋ ਗਿਆ, ਜਿਸ ਤੋ ਬਾਅਦ ਟੈਪੂ ਚਾਲਕ ਮਿੱਠੂ ਸਿੰਘ ਨੂੰ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ  ਜਿਸ ਜਗ੍ਹਾਂ ਉੱਪਰ ਇਹ ਘਟਨਾ ਵਾਪਰੀ ਹੈ ਉਸ ਤੋ ਕਰੀਬ 200 ਮੀਟਰ ਦੂਰ ਪੰਜਾਬ ਪੁਲਿਸ ਦਾ ਨਾਕਾ ਵੀ ਲੱਗਿਆ ਹੈ।ਪੀੜਤ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ , ਡੀ ਜੀ ਪੀ ਪੰਜਾਬ ਅਤੇ ਜਿਲ੍ਹਾ ਪੁਲਿਸ ਮੁਖੀ ਤੋ ਮੰਗ ਕੀਤੀ ਹੈ ਕਿ ਜਿੰਨਾਂ ਲੋਕਾਂ ਵਲੋ ਮਿੱਠੂ ਸਿੰਘ ਤੇ ਹਮਲਾ ਕੀਤਾ ਗਿਆ ਹੈ, ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।ਉਧਰ ਵਾਪਰੀ ਇਸ ਘਟਨਾ ਬਾਰੇ ਪੁਲਿਸ ਚੌਕੀ ਮੰਡੀ ਰੋੜਾਂ ਵਾਲੀ ਨੂੰ ਸੂਚਿਤ ਕਰ ਦਿੱਤਾ

Leave a Reply

Your email address will not be published. Required fields are marked *