ਸੀਪੀਆਈ ਨੇ ਸੰਵਿਧਾਨ ਬਚਾਓ ਦੇਸ਼ ਬਚਾਓ ਨਾਅਰੇ ਤਹਿਤ ਮੋਦੀ ਸਰਕਾਰ ਦੀ ਅਰਥੀ ਫ਼ੂਕੀ


ਦੇਸ਼ ਦੀ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਫਿਰਕੂ ਰੰਗ ਦਿੱਤਾ ਜਾ ਰਿਹਾ ਹੈ:- ਗੋਲਡਨ, ਢੰਡੀਆਂ
ਜਲਾਲਾਬਾਦ,6 ਦਸੰਬਰ( ਜੇ ਆਰ ਿਨਊਜ਼) ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਜ਼ਿਲ੍ਹਾ ਕੌਂਸਲ ਫ਼ਾਜ਼ਿਲਕਾ ਵੱਲੋਂ ਦੇਸ਼ ਦੀ ਪਾਰਟੀ ਦੀ ਕੌਮੀ ਕੌਂਸਲ ਦੇ ਸੱਦੇ ‘ਤੇ “ਸਵਿਧਾਨ ਬਚਾਓ, ਦੇਸ਼ ਬਚਾਓ” ਨਾਅਰੇ ਤਹਿਤ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਇਸ ਅਰਥੀ ਫੂਕ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪਾਰਟੀ ਵਰਕਰ ਅਤੇ ਆਗੂ ਸਥਾਨਕ ਪਾਰਟੀ ਦਫ਼ਤਰ ਸੁਤੰਤਰ ਭਵਨ ਵਿਖੇ ਇਕੱਠੇ ਹੋਏ। ਉਪਰੰਤ ਸ਼ਹਿਰ ਦੇ ਬਾਜ਼ਾਰਾਂ ਚ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਗਿਆ। ਸੀਪੀਆਈ ਵੱਲੋਂ ਸਥਾਨਕ ਲਾਲ ਬੱਤੀ ਚੌਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀਪੀਆਈ ਜ਼ਿਲ੍ਹਾ ਫਾਜਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਸੂਬਾ ਕੌਂਸਲ ਮੈਂਬਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਦੇਸ਼ ਦੇ ਹਾਕਮ, ਦੇਸ਼ ਦੀ ਜਨਤਾ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਬਜਾਏ, ਦੇਸ਼ ਅੰਦਰ ਫਿਰਕੂ ਮਾਹੌਲ ਪੈਦਾ ਕਰ ਰਹੇ ਹਨ। ਜਿਸ ਨਾਲ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ ।ਕਾਮਰੇਡ ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਦੇਸ਼ ਦੀ ਜਵਾਨੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਰੋਲੀ ਜਾ ਰਹੀ ਹੈ। ਦੇਸ਼ ਦਾ ਮਜ਼ਦੂਰ ਆਰਥਿਕ ਤੰਗੀ ਵਿੱਚ ਪੀਸਿਆ ਜਾ ਰਿਹਾ ਹੈ। ਉਨਾਂ ਅੱਗੇ ਕਿਹਾ ਦੇਸ਼ ਦੀ ਹਕੂਮਤ ਵੱਲੋਂ ਲਗਾਤਾਰ ਵਧਾਈ ਜਾ ਰਹੀ ਮਹਿੰਗਾਈ ਕਾਰਨ ਆਮ ਅਤੇ ਮੱਧ ਵਰਗ ਆਰਥਿਕ ਤੌਰ ਤੇ ਨਪੀੜਿਆ ਜਾ ਚੁੱਕਿਆ ਹੈਂ। ਉਨਾਂ ਦੇਸ਼ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਅੰਦਰੋਂ ਫਿਰਕੂ ਤਾਕਤਾਂ ਨੂੰ ਗੱਦੀਓਂ ਲਾਉਣ ਲਈ ਇਕਜੁੱਟ ਹੋਈਏ ।ਇਸ ਰੋਸ ਪ੍ਰਦਰਸ਼ਨ ਵਿੱਚ ਹੋਰਾਂ ਤੋਂ ਇਲਾਵਾ ਕਾਮਰੇਡ ਕ੍ਰਿਸ਼ਨ ਧਰਮੂ ਵਾਲਾ ਪਰਮਜੀਤ ਢਾਬਾਂ,ਬਲਵੰਤ ਚੋਹਾਨਾ, ਬਲਵੀਰ ਕਾਠਗੜ੍ਹ, ਹਰਭਜਨ ਛੱਪੜੀਵਾਲਾ,ਤੇਜਾ ਅਮੀਰਖਾਸ,ਪਰਮਿੰਦਰ ਰਹਿਮੇਸ਼ਾਹ, ਧਰਮਿੰਦਰ ਰਹਿਮੇਸ਼ਾਹ, ਮੁਖਤਿਆਰ ਕਮਰੇ ਵਾਲਾ, ਕਰਨੈਲ ਬੱਗੇਕੇ,ਗੁਰਦੀਪ ਘੂਰੀ, ਕੁਲਵੰਤ ਅਮੀਰ ਖ਼ਾਸ, ਸੁਰਜੀਤ ਧਰਮੂਵਾਲਾ ਅਤੇ ਜਸਵੰਤ ਕਾਹਨਾ ਹਾਜ਼ਰ ਸਨ ।

Leave a Reply

Your email address will not be published. Required fields are marked *