ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ


ਮੰਡੀ ਅਰਨੀ ਵਾਲਾ, 30 ਅਗਸਤ ( ਜੇ ਆਰ ਿਨਊਜ਼ )-ਸਰਕਾਰੀ ਕੰਨਿਆ ਹਾਈਸਕੂਲ ਜੰਡ ਵਾਲਾ ਭੀਮੇ ਸਾਹ ਵਿਖੇ ਅੱਜ ਮੇਜਰ ਧਿਆਨ ਚੰਦ ਨੂੰ ਸਮਰਪਿਤ ਰਾਸਟਰੀ ਖੇਡ ਦਿਵਸ ਮਨਾਇਆ ਗਿਆ । ਇਸ ਮੌਕੇ ਸਭ ਤੋ ਪਹਿਲਾ ਵਿਦਿਆਰਥਣਾਂ ਦੀ ਮੈਰਾਥਨ ਦੋੜ ਕਰਵਾਈਗਈ । ਜਿਸ ਤੋ ਬਾਅਦ ਵਿਰਾਸਤੀ ਖੇਡਾਂ ਕੋਟਲਾ ਛਪਾਕੀ , ਰੁਮਾਲ ਚੁੱਕਣਾ, ਚੱਕਰ  ਵਾਲੀ ਖੋ ਖੋ , ਅੰਨਾ ਝੋਟਾ ਆਦਿ ਕਰਵਾਈਆ ਗਈਆ। ਇਸ ਮੌਕੇ ਕਬੱਡੀ ਦੇ ਮੈਚ ਨਰੇਸ ਕੁਮਾਰ ਕੰਪਿਊਟਰ ਫੈਕਲਟੀ ਵਲੋ ਕਰਵਾਏ ਗਏ। ਸਿੱਖਿਆ ਵਿਭਾਗਦੀਆਂ ਹਦਾਇਤਾ ਮੁਤਾਬਿਕ ਸਕੂਲ ਵਿਚ ਚੱਲ ਰਹੇ ਉਡਾਨ ਪ੍ਰਜੈਕਟਾਂ ਦਾ ਟੈਸਟ ਲਿਆ ਗਿਆ । ਇਸ ਟੈਸਟ ਵਿਚ ਪਹਿਲੇ ਸਥਾਨ ਤੇ ਰਹਿਣ  ਵਾਲੀਆਂ ਵਿਦਿਆਰਥਣਾਂ ਦਾ ਨਾਮ ਸਕੂਲ ਵਿੱਚ ਲੱਗੇ ਚਮਕਦੇ ਸਿਤਾਰੇ ਬੋਰਡ ਤੇ ਲਿਖਿਆ ਗਿਆ । ਇਸ ਉਪਰੰਤ ਊਰਜਾ ਸੁਰੱਿਖਅਣ ਵਿਸੇ ਉੱਤੇ ਪੇਟਿੰਗ ਮੁਕਾਬਲੇ ਵੀਕਰਵਾਏ ਗਏ , ਜਿਸ ਦੋਰਾਨ ਵਿਦਿਆਰਥਣਾ ਨੇ ਸੁੰਦਰ ਪੇਟਿੰਗਰਾਹੀ ਆਪਣੀ ਕਲਾਂ ਦਾ ਪ੍ਰਦਰਸਨ ਕੀਤਾ। ਇਸ ਮੌਕੇ ਸਕੂਲ ਮੁਖੀ ਰਜਿੰਦਰ ਕੁਮਾਰ ਨੇ ਦੱਸਿਆ ਵਲੋ ਵਿਦਿਆਰਥਣਾਂ ਨੂੰ ਮੇਜਰ ਧਿਆਨ ਚੰਦ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਇਸਮੌਕੇ ਨਰੇਸ ਕੁਮਾਰ ਕੰਪਿਊਟਰ ਫੈਕਲਟੀ, ਵਿਜੇ ਕੁਮਾਰ ਅਧਿਆਪਕ, ਜੀਵਨ ਸਿੰਘ  , ਸੁਮਨ ਕੰਬੋਜ ਆਦਿ ਹਾਜਰ ਸਨ।

Leave a Reply

Your email address will not be published. Required fields are marked *