ਜ਼ਿਲਾ ਪੁਲਿਸ ਨੇ 30 ਕਿਲੋ ਅਫੀਮ ਤੇ 17.85 ਲੱਖ ਦੀ ਨਗਦੀ ਸਮੇਤ 3 ਕਾਬੂ ਕੀਤੇ

ਜ਼ਿਲਾ ਪੁਲਿਸ ਨੇ 30 ਕਿਲੋ ਅਫੀਮ ਤੇ 17.85 ਲੱਖ ਦੀ ਨਗਦੀ ਸਮੇਤ 3 ਕਾਬੂ ਕੀਤੇ -ਡਿਪਟੀ ਕਮਿਸ਼ਨਰ
ਚੋਣ ਜਾਬਤੇ ਦੌਰਾਨ ਰੱਖੀ ਜਾ ਰਹੀ ਹੈ ਪੂਰੀ ਚੌਕਸੀ- ਐਸ.ਐਸ.ਪੀ.
ਸ੍ਰੀ ਮੁਕਤਸਰ ਸਾਹਿਬ, 16 ਮਾਰਚ,(ਜਗਮੀਤ ਸੰਧੂ)-
ਭਾਰਤੀ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਚੋਣ ਜਾਬਤੇ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ਿਆਂ ਅਤੇ ਧਨ ਬਲ ਦੀ ਵਰਤੋਂ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ। ਇਸ ਲਈ ਇਕ ਪਾਸੇ ਉਡਣ ਦਸਤੇ ਤਾਇਨਾਤ ਕੀਤੇ ਗਏ ਹਨ ਉਥੇ ਹੀ ਪੁਲਿਸ ਵੱਲੋਂ ਵੀ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਅਤੇ ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਸੀਆਈਏ ਸਟਾਫ ਦੀ ਟੀਮ ਨੇ 30 ਕਿਲੋ ਅਫੀਮ ਅਤੇ 17,85,400 ਰੁਪਏ ਦੀ ਨਗਦੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸਦੇ ਨਾਲ ਹੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ। ਉਨਾਂ ਨੇ ਕਿਹਾ ਕਿ ਚੌਣਾਂ ਦੌਰਾਨ ਧਨ ਬਲ ਦੀ ਵਰਤੋਂ ਨੂੰ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਇਸ ਲਈ ਪੁਲਿਸ ਵੱਲੋਂ ਵੱਡੇ ਪੱਧਰ ਤੇ ਅੰਤਰ ਰਾਜੀ ਅਤੇ ਅੰਤਰ ਜ਼ਿਲਾ ਹੱਦਾਂ ਤੇ ਨਾਕੇਬੰਦੀ ਕੀਤੀ ਗਈ ਹੈ।

Leave a Reply

Your email address will not be published. Required fields are marked *