ਰਾਜ ਕੁਮਾਰ ਸਾਮਾ ਨੇ ਡੀਐਸਪੀ ਵਿਜੀਲੈਂਸ ਦਾ ਅਹੁਦਾ ਸੰਭਾਲਿਆ

ਸ੍ਰੀ ਮੁਕਤਸਰ ਸਾਹਿਬ
ਸ੍ਰੀ ਰਾਜ ਕੁਮਾਰ ਸ਼ਾਮਾ ਪੀਪੀਐਸ ਨੇ ਡੀਐਸਪੀ ਵਿਜੀਲੈਂਸ ਬਿਓਰੋ ਯੁਨਿਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨਾਂ ਨੇ ਗਲਬਾਤ ਕਰਦਿਆਂ ਆਖਿਆ ਕਿ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਸਮਾਪਤ ਕਰਨ ਲਈ ਪੂਰੀ ਚੌਕਸੀ ਰੱਖੀ ਜਾਵੇਗੀ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਕਰਮਚਾਰੀ, ਅਧਿਕਾਰੀ ਕਿਸੇ ਸਰਕਾਰੀ ਕੰਮ ਬਦਲੇ ਕੋਈ ਰਿਸਵਤ ਦੀ ਮੰਗ ਕਰਦਾ ਹੈ ਤਾਂ ਉਨਾਂ ਨਾਲ 95929 13233 ਨੰਬਰ ਤੇ ਜਾਂ ਉਨਾਂ ਦੇ ਦਫ਼ਤਰ ਦੇ ਨੰਬਰ 01633 262172 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਵਿਜੀਲੈਂਸ ਬਿਓਰੋ ਦੇ ਟੋਲਫ੍ਰੀ ਨੰਬਰ 1800 1800 1000 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਰਿਸਵਤ ਲੈਣਾ ਅਤੇ ਦੇਣਾ ਦੋਨੋਂ ਹੀ ਅਪਰਾਧ ਹਨ ਅਤੇ ਜੋ ਕੋਈ ਵੀ ਇਸ ਅਪਰਾਧ ਵਿਚ ਸ਼ਾਮਿਲ ਹੋਵੇਗਾ ਉਸ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਇੰਸਪੈਕਟਰ ਸ੍ਰੀ ਸਤਪ੍ਰੇਮ ਸਿੰਘ ਅਤੇ ਕਿੱਕਰ ਸਿੰਘ ਏ.ਐਸ.ਆਈ. ਵੀ ਹਾਜਰ ਸਨ।

Leave a Reply

Your email address will not be published. Required fields are marked *