7_ਲੱਖ_30_ਹਜਾਰ_ਰੁਪੲੇ_ਦੀ_ਖੋਹ_ਕਰਨ_ਵਾਲੇ_3_ਕਾਬੂ


#ਡਰਾੲਿਵਰ_ਅਾਪ_ਹੀ_ਨਿਕਲਿਅਾ_ਮੁਖ_ਦੋਸ਼ੀ
ਸ੍ਰੀ ਮੁਕਤਸਰ ਸਾਿਹਬ (ਜੇ ਆਰ ਿਨਊਜ਼)- ਸੀਨੀਅਰ ਕਪਤਾਨ ਪੁਲਿਸ ਸ੍ਰ: ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਐਸ.ਪੀ ਮਲੋਟ ਸ੍ਰ: ੲਿਕਬਾਲ ਸਿੰਘ, ਡੀ.ਅੈਸ.ਪੀ (ਡੀ) ਸ੍ਰੀ. ਜਸਮੀਤ ਸਿੰਘ ਦੀ ਅਗਵਾਈ ਹੇਠ ਥਾਣਾ ਲੱਖੇਵਾਲੀ ਪੁਲਿਸ ਵੱਲੋਂ 3 ਦੋਸ਼ੀਅਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਅੈਸ.ਅੈਸ.ਪੀ ਜੀ ਨੇ ਦੱਸਿਅਾ ਕਿ ਥਾਨਾ ਲੱਖੇਵਾਲੀ ਦੇ ਏਰੀਆ ਪਿੰਡ ਚੱਕ ਸ਼ੇਰੇਵਾਲਾ ਕੋਲ ਟਰੈਕਟਰ ਡਰਾਈਵਰ ਚਰਨਜੀਤ ਸਿੰਘ ਪਾਸੋਂ ਨਰਮੇ ਦੀ ਵੱਟਤ ਤੇ ਕਰੀਬ 7,30,000 /- ਮਿਤੀ 26/11/18 ਦੀ ਸ਼ਾਮ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਖੋਹ ਕਰ ਲਏ ਸਨ। ਚਰਨਜੀਤ ਦੇ ਬਿਆਨਾਂ ਪਰ ਮੁਕੱਦਮਾ ਨੰਬਰ 55 ਮਿਤੀ 27/11/18 ਅ/ਧ 382IPC ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਦੌਰਾਨੇ ਤਫਤੀਸ਼ ਸਾਹਮਣੇ ਆਇਆ ਕਿ ਮੁਕੱਦਮਾ ਦੇ ਮੁਦਈ ਚਰਨਜੀਤ ਸਿੰਘ ਨੇ ਖ਼ੁਦ ਹੀ ਆਪਣੇ ਸਾਥੀ ਬੂਟਾ ਸਿੰਘ ਅਤੇ ਜਗਸੀਰ ਸਿੰਘ ਵਾਸੀਆਨ ਅਰਨੀਵਾਲਾ ਸ਼ੇਖ ਸੁਭਾਨ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਪੁਲਿਸ ਵੱਲੋਂ ਚਰਨਜੀਤ ਸਿੰਘ, ਉਸਦੇ ਸਾਥੀਆਂ ਬੂਟਾ ਸਿੰਘ ਅਤੇ ਜਗਸੀਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਖੋਹੀ ਗਈ ਰਕਮ ਵਿੱਚੋਂ 5,76,000 ਰੁਪਏ ਬਰਾਮਦ ਕਰ ਲਏ ਹਨ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *