ਵਿਸ਼ੇਸ਼ ਪ੍ਰਾਪਤੀਆਂ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਦੋ ਡਾਕਟਰ ਸਨਮਾਨਿਤ


ਡਾ. ਰੰਜੂ ਸਿੰਗਲਾ ਨੇ ਪਰਿਵਾਰ ਨਿਯੋਜਨ ਦੇ ਪ੍ਰਸਾਰ ਲਈ ਕੀਤੇ ਵਿਸ਼ੇਸ਼ ਯਤਨ
ਡਾ. ਰਾਣਾ ਚਾਵਲਾ ਨੇ ਕੀਤੇ 605 ਬਾਂਝਬੰਦੀ ਅਪ੍ਰੇਸ਼ਨ

            ਸ੍ਰੀ ਮੁਕਤਸਰ ਸਾਹਿਬ, 15 ਜੁਲਾਈ ( ਜੇ ਆਰ ਿਨਊਜ਼)- ਜ਼ਿਲਾ ਸਿਹਤ ਵਿਭਾਗ ਦੇ ਦੋ ਡਾਕਟਰਾਂ ਨੂੰ ਸੂਬਾ ਸਰਕਾਰ ਵਲੋਂ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਜਿਲਾ ਪਰਿਵਾਰ ਭਲਾਈ ਅਫਸਰ ਡਾ. ਰੰਜੂ ਸਿੰਗਲਾ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਰਾਣਾ ਚਾਵਲਾ ਨੂੰ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਿਮ ਮਹਿੰਦਰਾ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਸਮਾਗਮ ਮੌਕੇ ਸਨਮਾਨਿਤ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਸਿਵਿਲ ਸਰਜਨ ਡਾ. ਸੁਖਪਾਲ ਸਿੰਘ ਬਰਾੜ ਨੇ ਦੱਸਿਆਂ ਕਿ ਬੇਸ਼ਕ ਡਾ. ਰੰਜੂ ਸਿੰਗਲਾ ਜ਼ਿਲਾ ਪਰਿਵਾਰ ਭਲਾਈ ਅਫਸਰ ਵਜੋਂ ਪਦੋ ਉਨਤ ਹੋ ਗਏ ਹਨ, ਪਰ ਫਿਰ ਵੀ ਉਹਨਾਂ ਆਪਣੀਆਂ ਡਾਕਟਰੀ ਸੇਵਾਵਾਂ ਵਿਭਾਗ ਵਿੱਚ ਜਾਰੀ ਰੱਖੀਆਂ ਹਨ। ਉਹਨਾਂ ਦੱਸਿਆਂ ਕਿ ਡਾ. ਰੰਜੂ ਸਿੰਗਲਾ ਨਲਬੰਦੀ ਅਪਰੇਸ਼ਨਾਂ ਵਿੱਚ ਵਿਸੇਸ਼ ਮੁਹਾਰਤ ਰੱਖਦੇ ਹਨ ਅਤੇ ਹੋਰਨਾਂ ਡਾਕਟਰਾਂ ਨੂੰ ਵੀ ਸਿਖਲਾਈ ਦਿੰਦੇ ਹਨ, ਉਹਨਾਂ ਦੇ ਯਤਨਾਂ ਨਾਲ ਪਿਛਲੇ ਇੱਕ ਸਾਲ ਵਿੱਚ 2300 ਨਲਬੰਦੀ ਆਪ੍ਰੇਸ਼ਨ ਕੀਤੇ ਗਏ । ਇਸ ਤੋਂ ਬਿਨਾਂ ਉਹ ਪਰਿਵਾਰ ਨਿਯੋਜਨ ਦੇ ਪੱਕੇ ਅਤੇ ਆਰਜੀ ਸਾਧਨਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਸਬੰਧੀ ਸਰਕਾਰੀ ਸਕੀਮਾਂ ਨੂੰੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਇਸੇ ਤਰਾਂ ਡਾ. ਰਾਣਾ ਚਾਵਲਾ ਜੋ ਕਿ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਔਰਤਾਂ ਦੇ ਰੋਗਾਂ ਦੇ ਮਾਹਿਰ ਵਲੋਂ ਸੇਵਾਵਾਂ ਨਿਭਾਅ ਰਹੇ ਹਨ ਨੂੰ ਵੀ ਬਿਹਤਰ ਮੈਡੀਕਲ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੇ ਪਿਛਲੇ ਸਾਲ ਵਿੱਚ 605 ਔਰਤਾਂ ਦੇ ਬਾਂਝਬੰਦੀ ਆਪ੍ਰੇਸ਼ਨ ਕਰਕੇ ਪਰਿਵਾਰ ਨਿਯੋਜਨ ਪ੍ਰੋਗਰਾਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਹ ਜਣੇਪੇ ਸਮੇਂ ਹੀ ਕਾਪਰ ਟੀ ਲਗਾਉਣ ਲਈ ਪ੍ਰੇਰਿਤ ਕਰਕੇ ਕਾਪਰ ਟੀ ਲਗਾ ਦਿੰਦੇ ਹਨ, ਜਿਸ ਨਾਲ ਦੋ ਬੱਚਿਆਂ ਵਿੱਚ ਫਾਸਲਾ ਵੱਧਣ ਨਾਲ ਔਰਤਾਂ ਦੀ ਸਿਹਤ ਸੰਭਾਲ ਦੇ ਨਾਲ ਨਾਲ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ। ਸਿਵਲ ਸਰਜਨ ਨੇ ਦੱਸਿਆਂ ਕਿ ਇਹ ਦੋਵੇ ਡਾਕਟਰਾਂ ਦੀ ਪਰਿਵਾਰ ਨਿਯੋਜਨ ਪ੍ਰੋਗਰਾਮ ਵਿੱਚ ਸਲਾਘਾਯੋਗ ਪ੍ਰਾਪਤੀ ਤੇ ਵਿਭਾਗ ਨੂੰ ਮਾਣ ਹੈ।ਦੂਜੇ ਪਾਸੇ ਜਿਲਾ ਪੱਧਰ ਤੇ ਵੀ ਵਿਭਾਗ ਨੇ ਪਰਿਵਾਰ ਨਿਯੋਜਨ ਪ੍ਰੋਗਰਾਮ ਤਹਿਤ ਚੰਗੀ ਕਾਰਗੁਜਾਰੀ ਲਈ ਡਾ. ਦੀਪਕ ਰਾਏ, ਸਟਾਫ ਨਰਸ ਸਵਰਨਜੀਤ ਕੌਰ, ਏ.ਐਨ.ਐਮ ਦਰਸ਼ਨਾ ਰਾਣੀ ਆਸਾ ਵਰਕਰ ਸੁਖਬੀਰ ਕੌਰ ਅਤੇ ਸੁਖਵਿੰਦਰ ਸਿੰਘ ਅਤੇ ਸਮਸ਼ੇਰ ਸਿੰਘ ਨੂੰ ਸਨਮਾਨਿਤ ਕੀਤਾ ਹੈ। ਜ਼ਿਲਾ ਮਾਸ ਮੀਡੀਆ ਅਫਸਰ ਨੇ ਦੱਸਿਆਂ ਕਿ ਸਟਾਫ ਨਰਸ ਸਵਰਨਜੀਤ ਕੌਰ ਦੀ ਡਿਊਟੀ ਸਮੇਂ ਪਿਛਲੇ ਸਾਲ 333 ਜਣੇਪੇ ਹੋਏ ਅਤੇ ਉਸਨੇ ਸਾਰੇ ਦੇ ਸਾਰੇ ਕੇਸਾ ਵਿੱਚ ਹੀ ਦੰਪਤੀ ਨੂੰ ਪ੍ਰੇਰਿਤ ਕਰਕੇ ਔਰਤ ਦੇ ਜਣੇਪੇ ਤੋਂ ਤੁਰੰਤ ਬਾਅਦ ਕਾਪੀ ਟੀ ਰੱਖਵਾ ਦਿੱੱਤੀ ਤਾਂ ਜੋ ਅਗਲੇ ਬੱਚੇ ਦੇ ਜਨਮ ਵਿੱਚ ਵਕਫਾ ਪਾ ਕੇ ਮਾਂ ਅਤੇ ਬੱਚੇ ਦੀ ਚੰਗੀ ਸਿਹਤ ਯਕੀਨੀ ਬਣਾਈ ਜਾ ਸਕੇ।ਗੁਰਤੇਜ ਸਿੰਘ ਨੇ ਦੱਸਿਆਂ ਕਿ ਇਸ ਤੋਂ ਬਿਨਾਂ ਸਰਬਤ ਦੇ ਭਲਾ ਟਰਸਟ ਦੇ ਰਾਣਾ ਗੁਰਵਿੰਦਰ ਸਿੰਘ ਅਤੇ ਮਨਦੀਪ ਭੰਡਾਰੀ ਦੇ ਸਹਿਯੋਗ ਨਾਲ ਡੇਂਗੂ ਰੋਕਥਾਤ ਗਤੀਵਿਧੀਆ ਲਈ ਵਿਭਾਗ ਦੇ ਕਰਮਚਾਰੀਆਂ ਰਵੀ ਸਿੰਗਲਾ, ਗੁਰਜੰਟ ਸਿੰਘ, ਕੁਲਦੀਪ ਸਿੰਘ ਨੂੰ ਵੀ ਵਿਭਾਗ ਵਲੋਂ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *