ਬਰਸਾਤੀ ਮੌਸਮ ਵਿੱਚ ਬਚਣਾ ਹੈ ਬਿਮਾਰੀਆਂ ਤੋਂ ਤਾਂ ਰਹੋ ਸਾਵਧਾਨ: ਡਾ ਸੁਖਪਾਲ ਸਿੰਘ

ਸ੍ਰੀ ਮੁਕਤਸਰ ਸਾਹਿਬ, 25 ਜੁਲਾਈ (ਜੇ ਆਰ ਿਨਊਜ਼) -ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਹੋਏ ਡਾ: ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਸ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਜਿਆਦਾ ਹੁੰਦਾ ਹੈ। ਅਜਿਹੇ ਮੌਸਮ ਵਿੱਚ ਜਰੂਰੀ ਹੈ ਕਿ ਲੋਕ ਸਾਫ ਸਫਾਈ ਅਤੇ ਖਾਣ ਪੀਣ ਪ੍ਰਤੀ ਸੁਚੇਤ ਰਹਿਣ।ਸਿਵਲ ਸਰਜਨ ਨੇ ਦੱਸਿਆ ਕਿ ਬਰਸਾਤ ਕਾਰਣ ਪਾਣੀ ਜਗਾ ਜਗਾ ਖੜਣ ਕਰਕੇ ਮੱਛਰ ਦੀ ਪੈਦਾਇਸ਼ ਵੱਧ ਜਾਂਦੀ ਹੈ, ਜਿਸ ਕਰਕੇ ਮੱਛਰ ਕਾਰਣ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਗੰਦੇ ਪਾਣੀ ਕਾਰਣ ਡਾਇਰੀਆ ਅਤੇ ਟਾਈਫਾਈਡ ਹੋਣ ਦਾ ਖਤਰਾ ਵੀ ਰਹਿੰਦਾ ਹੈ। ਡਾ ਬਰਾੜ ਨੇ ਕਿਹਾ ਕਿ ਬੁਖਾਰ, ਡਾਇਰੀਆ ਹੋਣ ਤੇ ਸਿਵਲ ਹਸਪਤਾਲ ਵਿੱਚ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ, ਜਿਥੇ ਮਰੀਜ਼ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਹਨਾ ਲੋਕਾਂ ਨੂੰ ਘਰ ਵਿੱਚ ਸਾਦਾ ਭੋਜਣ ਅਤੇ ਉਬਲਿਆ ਹੋਇਆ ਪਾਣੀ ਪੀਣ ਲਈ ਕਿਹਾ।
ਉਹਨਾਂ ਕਿਹਾ ਕਿ ਡੇੱਗੂ, ਮਲੇਰੀਆ ਅਤੇ ਚਿਕਣਗੁਨੀਆ ਅਤੇ ਟਾਈਫਾਈਡ ਵਿੱਚ ਤੇਜ਼ ਬੁਖਾਰ, ਸਿਰਦਰਦ, ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਦਸਤ, ਖਾਂਸੀ, ਕਮਜੋਰੀ, ਥਕਾਣ ਆਦਿ ਲੱਛਣ ਸਰੀਰ ਵਿੱਚ ਪੈਦਾ ਹੋ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਇਸ ਤਰਾਂ ਦੇ ਲੱਛਣ ਦਿਸਣ ਤਾਂ ਵੀ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ, ਘਰ ਵਿੱਚ ਪਈਆਂ ਦਵਾਈਆਂ, ਐਸਪ੍ਰੀਨ ਅਤੇ ਬਰੂਫਨ ਦੀਆਂ ਗੋਲੀਆਂ ਦਾ ਇਸਤੇਮਾਲ ਨਾਲ ਕੀਤਾ ਜਾਵੇ। ਡਾ ਵਿਕਰਮ ਅਸੀਜਾ ਜਿਲਾ ਐਪੀਡਮੈਲੋਜਿਸਟ ਨੇ ਕਿਹਾ ਕਿ ਮੱਛਰਾਂ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਵਿੱਚ ਅਤੇ ਆਲੇ ਦੁਆਲੇ ਨੀਵੀਆਂ ਥਾਵਾਂ ਤੇ ਪਾਣੀ ਖੜਾ ਨਹੀ ਰਹਿਣ ਦੇਣਾ ਚਾਹਿਦਾ, ਜੇਕਰ ਪਾਣੀ ਇੱਕ ਹਫਤੇ ਤੋਂ ਜਿਆਦਾ ਦੇਰ ਖੜਾ ਰਹਿੰਦਾ ਹੈ ਤਾਂ ਹਰ ਹਫਤੇ ਉਸ ਵਿਚ ਸੜਿਆ ਕਾਲਾ ਤੇਲ ਜਰੂਰ ਪਾਉਣਾ ਚਾਹੀਦਾ ਹੈ, ਜਿਸ ਨਾਲ ਮੱਛਰ ਪੈਦਾ ਹੋਣ ਤੋਂ ਰੁੱਕ ਜਾਦਾ ਹੈ । ਵਰਤੋਂ ਵਿਚ ਆਉਣ ਵਾਲੀਆਂ ਫਰਿਜਾਂ ਦੀਆ ਟਰੇਆਂ, ਮਨੀ ਪਲਾਂਟ ਦੀਆ ਬੋਤਲਾਂ ਅਤੇ ਕੂਲਰਾਂ ਦਾ ਪਾਣੀ ਹਫਤੇ ਵਿਚ ਇਕ ਵਾਰ ਜਰੂਰ ਸਾਫ ਕਰਨਾ ਚਾਹੀਦਾ ਹੈ। ਛੱਤ ਤੇ ਲਗੀਆਂ ਪਾਣੀ ਦੀਆ ਟੈਂਕੀਆ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ । ਟਾਇਰਾਂ ਤੇ ਵਾਧੂ ਪਏ ਬਰਤਨਾਂ, ਗਮਲੇ, ਡਰੰਮ ਅਤੇ ਕਬਾੜ ਆਦਿ ਵਿਚ ਪਾਣੀ ਇਕਠਾ ਨਹੀਂ ਹੋਣ ਦੇਣਾ ਚਾਹੀਦਾ। ਕੱਪੜੇ ਅਜਿਹੇ ਪਹਿਨਣੇ ਚਾਹਿਦੇ ਹਨ ਜਿਸ ਨਾਲ ਪੂਰਾ ਸ਼ਰੀਰ ਢੱਕਿਆ ਰਹੇ ਤਾਂ ਕਿ ਦਿਨ ਵੇਲੇ ਵੀ ਮੱਛਰ ਨਾ ਕੱਟ ਸਕੇ। ਰਾਤ ਤੇ ਦਿਨ ਸਮੇ ਵੀ ਸੋਣ ਸਮੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆ ਕਰੀਮਾਂ ਆਦਿ ਦੀ ਵਰਤੋ ਕਰਨੀ ਚਾਹੀਦੀ ਹੈ । ਇਸ ਸਮੇਂ ਡਾ ਜਾਗ੍ਰਿਤੀ ਚੰਦਰ ਜਿਲਾ ਟੀਕਾਕਰਣ ਅਫ਼ਸਰ, ਗੁਰਤੇਜ਼ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ, ਈਸ਼ਵਰ ਚੰਦਰ ਚੀਫ ਫਾਰਮਾਸਿਸਟ, ਭਗਵਾਨ ਦਾਸ ਅਤੇ ਲਾਲ ਚੰਦ ਹੈਲਥ ਇੰਸਪੈਕਟਰ ਹਾਜਰ ਸਨ।

Leave a Reply

Your email address will not be published. Required fields are marked *