ਕਤਲ ਕੇਸ ‘ਚ ਸਜਾ ਭੁਗਤ ਰਿਹਾ ਵਿਅਕਤੀ ਬਰੀ


ਫਾਜ਼ਿਲਕਾ, 2 ਅਪ੍ਰੈਲ (ਜਗਮੀਤ ਸੰਧੂ ) ਪਿਛਲੇ ਲਗਭਗ ਢਾਈ ਵਰ੍ਹਿਆਂ ਤੋਂ ਫਿਰੋਜ਼ਪੁਰ ਦੀ ਜ਼ੇਲ ‘ਚ ਬੰਦ ਪਿੰਡ ਸੋਹਣਾ ਸਾਂਦੜ ਦੇ ਵਾਸੀ ਇਕ ਵਿਅਕਤੀ ਨੂੰ ਸੈਸ਼ਨ ਜੱਜ ਫਾਜ਼ਿਲਕਾ ਨੇ ਬਰੀ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਦਿਆਲ ਸਿੰਘ ਪੁੱਤਰ ਡੋਗਰ ਸਿੰਘ ਵਾਸੀ ਪਿੰਡ ਸੋਹਣਾ ਸਾਂਦੜ ਤਹਿਸੀਲ ਜਲਾਲਾਬਾਦ ਅਤੇ ਜ਼ਿਲ੍ਹਾ ਫਾਜ਼ਿਲਕਾ ‘ਤੇ ਦੋਸ਼ ਸੀ ਕਿ ਉਸ ਨੇ ਇਕ ਹੋਰ ਵਿਅਕਤੀ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਬਲਵਿੰਦਰ ਕੌਰ ਨਾਲ ਮਿਲਕੇ ਬਲਵਿੰਦਰ ਕੌਰ ਦੇ ਹੀ ਪਤੀ ਲਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਮੁਹੰਮਦ ਮਾਹੀਗੀਰ ਤਹਿਸੀਲ ਗੁਰੂ ਹਰ ਸਹਾਏ ਜ਼ਿਲ੍ਹਾ ਫਿਰੋਜ਼ਪੁਰ ਦਾ ਕਤਲ ਕਰ ਦਿੱਤਾ ਹੈ ਅਤੇ ਥਾਣਾ ਸਿਟੀ ਪੁਲਿਸ ਫਾਜ਼ਿਲਕਾ ਨੇ 18 ਅਕਤੂਬਰ 2012 ਨੂੰ ਐਫ.ਆਈ.ਆਰ. ਨੰਬਰ 174, ਭਾਰਤੀ ਦੰਡ ਸੰਹਿਤਾ ਦੀ ਧਾਰਾ 302, 120ਬੀ ਤਹਿਤ ਮਾਮਲਾ ਦਰਜ਼ ਕੀਤਾ ਸੀ। ਜਿਸ ਸਬੰਧੀ ਇਕ ਅਪ੍ਰੈਲ 2019 ਨੂੰ ਮਾਨਯੋਗ ਅਦਾਲਤ ਤਰਸੇਮ ਸਿੰਘ ਮੰਗਲਾ ਸੈਸ਼ਨ ਜੱਜ ਫਾਜ਼ਿਲਕਾ ਨੇ ਦਿਆਲ ਸਿੰਘ ਦੇ ਵਕੀਲ ਸੁਖਦੀਪ ਸਿੰਘ ਗੁੰਬਰ ਫਾਜ਼ਿਲਕਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰੀ ਕਰ ਦਿੱਤਾ।

Leave a Reply

Your email address will not be published. Required fields are marked *